HOME » salman khan
Salman Khan

Salman Khan

ਸਲਮਾਨ ਖ਼ਾਨ (Salman Khan) ਇੱਕ ਭਾਰਤੀ ਫ਼ਿਲਮੀ ਅਦਾਕਾਰ, ਨਿਰਮਾਤਾ, ਟੈਲੀਵਿਜ਼ਨ ਮੇਜ਼ਬਾਨ ਅਤੇ ਮਾਡਲ ਹੈ। ਸਲਮਾਨ ਖ਼ਾਨ ਦਾ ਜਨਮ 27 ਦਸੰਬਰ 1965 (Salman Khan Birthday) ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਇਆ। ਉਹ ਮਸ਼ਹੂਰ ਫ਼ਿਲਮ ਲੇਖਕ ਤੇ ਗੀਤਕਾਰ ਸਲੀਮ ਖ਼ਾਨ ਦੇ ਪੁੱਤਰ ਹਨ। ਸਲਮਾਨ ਨੇ 1988 ਵਿੱਚ ਫ਼ਿਲਮ “ਬੀਵੀ ਹੋ ਤੋ ਐਸੀ” ਵਿੱਚ ਇੱਕ ਮਾਮੂਲੀ ਕਿਰਦਾਰ ਨਾਲ ਅਪਣੇ ਕਰੀਅਰ ਦੀ ਸ਼ੁਰੂਆਤ (Salman Khan Debut Film) ਕੀਤੀ, ਪਰ ਅਸਲੀ ਪਛਾਣ ਉਨ੍ਹਾਂ ਨੂੰ 1989 ਦੀ ਹਿੱਟ ਫ਼ਿਲਮ “ਮੈਨੇ ਪਿਆਰ ਕੀਆ” ਤੋਂ ਮਿਲੀ। ਇਸ ਤੋਂ ਬਾਅਦ ਉਨ੍ਹਾਂਨੇ 1991 ਵਿੱਚ “ਸਾਜਨ”, 1994 ਵਿੱਚ “ਹਮ ਆਪਕੇ ਹੈ ਕੌਨ”, 1995 ਵਿੱਚ “ਕਰਨ ਅਰਜੁਨ” 1997 ਵਿੱਚ, “ਜੁੜਵਾ”, 1998 ਵਿੱਚ “ਪਿਆਰ ਕਿਆ ਤੋ ਡਰਨਾ ਕਯਾ , 1999 ਵਿੱਚ “ਬੀਵੀ ਨੰਬਰ ਵੰਨ” ਫ਼ਿਲਮਾਂ (Salman Khan Filmography) ਬਹੁਤ ਹਿੱਟ ਹੋਈਆਂ। 1999 ਵਿੱਚ ‘ਕੁਛ ਕੁਛ ਹੋਤਾ ਹੈ’ ਫਿਲਮ ਲਈ “ਬੈਸਟ ਸੁਪੋਰਟਿੰਗ ਅਦਾਕਾਰ” ਐਵਾਰਡ (Salman Khan Awards) ਦਿੱਤਾ ਗਿਆ। ਸਲਮਾਨ ਆਪਣੇ ਪ੍ਰੇਮ ਸਬੰਧਾਂ ਤੇ ਵਿਆਹ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੇ ਹਨ। 1999 ‘ਚ ਸਲਮਾਨ ਖ਼ਾਨ ਦਾ ਲਵ ਅਫ਼ੇਅਰ ਐਸ਼ਵਰਿਆ ਰਾਏ (Salman Khan Aishwarya Rai Love Story) ਨਾਲ ਸੀ, ਪਰ ਇਸ ਰਿਸ਼ਤੇ ਦਾ ਦੁਖਦਾਈ ਅੰਤ ਹੋਇਆ। ਕਿਹਾ ਜਾਂਦਾ ਹੈ ਕਿ ਇਸ ਬ੍ਰੇਕਅੱਪ ਨੇ ਸਲਮਾਨ ਨੂੰ ਇਸ ਕਦਰ ਤੋੜਿਆ ਕਿ ਉਹ ਬਹੁਤ ਸ਼ਰਾਬ ਪੀਣ ਲੱਗ ਗਿਆ ਅਤੇ ਹਿੱਟ ਐਂਡ ਰਨ ਕੇਸ (Salman Khan Hit & Run Case) ਵਿੱਚ ਵੀ ਫਸਿਆ। ਉਪਰੰਤ ਉਸ ਨੂੰ ਚਿੰਕਾਰਾ ਹਿਰਨ (Salman Khan Controversies) ਵਿਵਾਦ ਨੇ ਘੇਰ ਲਿਆ।

salman-khan - All Results

 

LIVE NOW