HOME » shehnaaz gill
Shehnaaz Gill

Shehnaaz Gill

ਸ਼ਹਿਨਾਜ਼ ਕੌਰ ਗਿੱਲ (Shehnaaz Gill) ਪੰਜਾਬ ਦੀ ਕੈਟਰੀਨਾ ਦੇ ਨਾਂਅ ਨਾਲ ਮਸ਼ਹੂਰ ਹੈ। ਉਹ ਮਾਝੇ ਦੀ ਜੱਟੀ ਦੇ ਨਾਂਅ ਨਾਲ ਵੀ ਜਾਣੀ ਜਾਂਦੀ ਹੈ। ਸ਼ਹਿਨਾਜ਼ ਦਾ ਜਨਮ 27 ਜਨਵਰੀ 1993 (Shehnaaz Gill Birthday) ਨੂੰ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਸ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ 2015 ਦੇ ਮਿਊਜ਼ਿਕ ਵੀਡੀਓ, ਸ਼ਿਵ ਦੀ ਕਿਤਾਬ (Shehnaaz Gill First Song) ਨਾਲ ਕੀਤੀ ਸੀ। 2017 ਵਿੱਚ, ਉਸ ਨੇ ਪੰਜਾਬੀ ਫ਼ਿਲਮ ਸਤਿ ਸ਼੍ਰੀ ਅਕਾਲ ਇੰਗਲੈਂਡ ਨਾਲ ਇੱਕ ਅਭਿਨੇਤਰੀ ਦੇ ਰੂਪ ਵਿੱਚ ਅਦਾਕਾਰੀ ਦੀ ਸ਼ੁਰੂਆਤ ਕੀਤੀ। 2019 ਵਿੱਚ, ਉਸ ਨੇ ਰਿਐਲਿਟੀ ਸ਼ੋਅ ਬਿੱਗ ਬੌਸ 13 (Bigg Boss 13)  ਵਿੱਚ ਹਿੱਸਾ ਲਿਆ ਅਤੇ ਤੀਜੇ ਸਥਾਨ ‘ਤੇ ਰਹੀ। ਬਿੱਗ ਬੌਸ ਹਾਊਸ ਵਿੱਚ, ਉਸ ਨੇ ਸ਼ੋਅ ਦੇ ਜੇਤੂ ਮਰਹੂਮ ਸਿਧਾਰਥ ਸ਼ੁਕਲਾ (Siddharth Shukla) ਨੂੰ ਡੇਟ ਕੀਤਾ। ਉਨ੍ਹਾਂ ਦੇ ਪਿਆਰ ਭਰੇ ਰਿਸ਼ਤੇ ਦੇ ਕਾਰਨ, ਇਹ ਜੋੜਾ ਸਿਡ-ਨਾਜ਼ (Sidnaaz) ਵਜੋਂ ਮਸ਼ਹੂਰ ਹੋਇਆ। 2 ਸਤੰਬਰ 2021 ਨੂੰ ਸਿੱਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ (Siddharth Shukla Death) ਹੋ ਗਈ। ਇਸ ਹਾਦਸੇ ਨੇ ਸ਼ਹਿਨਾਜ਼ ਨੂੰ ਅੰਦਰ ਤੱਕ ਤੋੜ ਦਿਤਾ। ਉਸ ਨੇ ਤਕਰੀਬਨ 2 ਮਹੀਨੇ ਲਈ ਆਪਣੇ ਆਪ ਨੂੰ ਸੋਸ਼ਲ ਮੀਡੀਆ ਅਤੇ ਲਾਈਮ ਲਾਈਟ ਤੋਂ ਦੂਰ ਕਰ ਲਿਆ। ਸਿੱਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਪਹਿਲੀ ਆਪਣੀ ਫ਼ਿਲਮ “ਹੌਸਲਾ ਰੱਖ” ਦਾ ਪ੍ਰਮੋਸ਼ਨ ਕਰਦੇ ਨਜ਼ਰ ਆਈ। ਗਿੱਲ ਨੇ ਕੁਝ ਪੰਜਾਬੀ ਫ਼ਿਲਮਾਂ ਜਿਵੇਂ ਕਿ 2017 ਵਿੱਚ ‘ਸਤਿ ਸ਼੍ਰੀ ਅਕਾਲ ਇੰਗਲੈਂਡ’, 2019 ਵਿੱਚ ‘ਕਾਲਾ ਸ਼ਾਹ ਕਾਲਾ’ ਅਤੇ ‘ਡਾਕਾ’ ਵਿੱਚ ਵੀ ਅਭਿਨੈ ਕੀਤਾ।

shehnaaz-gill - All Results

 

LIVE NOW