ਸਿੱਧੂ ਮੂਸੇ ਵਾਲਾ
ਜਾਣ-ਪਛਾਣ
ਸ਼ੁਭਦੀਪ ਸਿੰਘ ਸਿੱਧੂ (11 ਜੂਨ 1993 – 29 ਮਈ 2022), ਆਪਣੇ ਸਟੇਜ ਨਾਮ ਸਿੱਧੂ ਮੂਸੇ ਵਾਲਾ ਨਾਲ ਵਧੇਰੇ ਜਾਣਿਆ ਜਾਂਦਾ ਹੈ, ਇੱਕ ਭਾਰਤੀ ਗਾਇਕ, ਰੈਪਰ, ਗੀਤਕਾਰ, ਅਤੇ ਪੰਜਾਬੀ ਸੰਗੀਤ ਅਤੇ ਪੰਜਾਬੀ ਸਿਨੇਮਾ ਨਾਲ ਜੁੜੇ ਅਦਾਕਾਰ ਸਨ। ਗੀਤਕਾਰ ਦੇ ਤੌਰ ਤੇ ਉਸ ਦੇ ਕੈਰੀਅਰ ਦੀ ਸ਼ੁਰੂਆਤ ਨਿੰਜਾ ਦੇ ਗੀਤ “ਲਾਇਸੰਸ” ਨਾਲ ਹੋਈ, ਅਤੇ ਉਸ ਦੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਇੱਕ ਦੋਗਾਣੇ ਗੀਤ, “ਜੀ ਵੈਗਨ” ਨਾਲ ਹੋਈ। ਆਪਣੀ ਸ਼ੁਰੂਆਤ ਤੋਂ ਬਾਅਦ, ਉਸਨੇ ਬ੍ਰਾਊਨ ਬੁਆਏਜ਼ ਨਾਲ ਵੱਖ-ਵੱਖ ਟਰੈਕਾਂ ਲਈ ਸਹਿਯੋਗ ਕੀਤਾ। ਸਿੱਧੂ ਨੂੰ ਆਪਣੀ ਪੀੜ੍ਹੀ ਦੇ ਮਹਾਨ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।