HOME » sidhu moosewala
Sidhu Moosewala

Sidhu Moosewala

ਸ਼ੁੱਭਦੀਪ ਸਿੰਘ ਸਿੱਧੂ (Shubhdeep Singh Sidhu) ਉਰਫ਼ ਸਿੱਧੂ ਮੂਸੇਵਾਲਾ (Sidhu Moosewala) ਨੇ ਆਪਣੇ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ (Punjabi Music Industry) ‘ਚ ਨਵਾਂ ਟਰੈਂਡ ਸ਼ੁਰੂ (Trend Setter) ਕੀਤਾ। ਮੂਸੇਵਾਲਾ ਦਾ ਜਨਮ 11 ਜੂਨ 1993 (Sidhu Moosewala Birthday) ਨੂੰ ਮਾਨਸਾ (Mansa) ਦੇ ਮੂਸਾ ਪਿੰਡ ‘ਚ ਹੋਇਆ। 29 ਮਈ 2022 ਨੂੰ ਇਸੇ ਪਿੰਡ ਵਿੱਚ ਹਮਲਾਵਰਾਂ ਨੇ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕ਼ਤਲ ਕਰ ਦਿੱਤਾ। ਗੈਂਗਸਟਰ ਲੌਰੈਂਸ ਬਿਸ਼ਨੋਈ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਅਤੇ ਉਸਨੂੰ ਪੰਜਾਬ ਪੁਲਿਸ ਦੀ ਰਿਮਾਂਡ ‘ਤੇ ਤਫਤੀਸ਼ ਲਈ ਪੰਜਾਬ ਲਿਆਂਦਾ ਗਿਆ।
ਮੂਸੇਵਾਲਾ ਦੇ ਗੀਤ ਨਵੀਂ ਪੀੜ੍ਹੀ ਨੂੰ ਨੱਚਣ ਗਾਉਣ ਲਈ ਮਜਬੂਰ ਕਰਦੇ ਹਨ। ਯੂਟਿਊਬ (YouTube) ‘ਤੇ ਉਨ੍ਹਾਂ ਦੇ ਗੀਤ ਰਿਲੀਜ਼ ਹੁੰਦੇ ਸਾਲ ਹੀ ਲੱਖਾਂ ਵਿੱਚ ਦੇਖੇ ਜਾਂਦੇ ਹਨ। ਬਾਵਜੂਦ ਇਸਦੇ ਮੂਸੇਵਾਲਾ ਹਮੇਸ਼ਾ ਆਲੋਚਕਾਂ (Critics) ਦੇ ਨਿਸ਼ਾਨੇ ‘ਤੇ ਰਹਿੰਦੇ ਹਨ। ਮੀਡੀਆ ਵਿੱਚ ਇਹ ਵਿਵਾਦਤ ਸ਼ਖ਼ਸੀਅਤ (Sidhu Moosewala Controversies) ਵਜੋਂ ਵੀ ਜਾਣੇ ਜਾਂਦੇ ਹਨ। ਮੂਸੇਵਾਲਾ ਨੇ ਆਪਣਾ ਕਰੀਅਰ ਗੀਤਕਾਰ (Sidhu Moosewala Career) ਵਜੋਂ ਕੀਤੀ। ਉਸ ਨੇ ‘ਲਾਈਸੰਸ’ (Licence) ਗੀਤ ਲਿਖਿਆ, ਜਿਸ ਨੂੰ ਪੰਜਾਬੀ ਗਾਇਕ ਨਿੰਜਾ (Punjabi Singer Ninja) ਨੇ ਗਾਇਆ ਸੀ। 2017 ਵਿੱਚ ਮੂਸੇਵਾਲਾ ਨੇ ਗਾਇਕੀ (Sidhu Moosewala Songs) ਦੀ ਦੁਨੀਆ ਵਿੱਚ ਕਦਮ ਰੱਖਿਆ। ਉਨ੍ਹਾਂ ਦਾ ਪਹਿਲਾ ਗੀਤ ‘ਜੀ ਵੈਗਨ’ (G Wagon) ਰਿਹਾ। ਇਸ ਤੋਂ ਬਾਅਦ 2018 ਵਿਚ ਮੂਸੇਵਾਲਾ ਦਾ ‘ਸੋ ਹਾਈ’ (So High) ਗੀਤ ਰਿਲੀਜ਼ ਹੋਇਆ, ਜਿਸ ਨੇ ਸਾਰੇ ਰਿਕਾਰਡ ਤੋੜ ਦਿਤੇ। ਇਸੇ ਗੀਤ ਨੇ ਮੂਸੇਵਾਲਾ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਗਾਇਕਾਂ ‘ਚ ਪਹੁੰਚਾਇਆ। ਇਸਤੋਂ ਬਾਅਦ ਮੂਸੇਵਾਲਾ ਨੇ ਕਰੀਅਰ ‘ਚ ਯੂ ਟਰਨ ਲੈਂਦਿਆਂ ਸਿਆਸਤ (Sidhu Moosewala Politics) ‘ਚ ਆਉਣ ਦਾ ਫ਼ੈਸਲਾ ਕੀਤਾ। ਉਹ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ (Punjab Congress) ਵਿੱਚ ਸ਼ਾਮਲ ਹੋਏ।

sidhu-moosewala - All Results

 

LIVE NOW