HOME » sonam bajwa
sonam bajwa

Sonam Bajwa

ਸੋਨਮ ਬਾਜਵਾ (Sonam Bajwa) ਪੰਜਾਬੀ ਸਿਨੇਮਾ (Punjabi Cinema) ਦਾ ਪ੍ਰਸਿੱਧ ਨਾਂਅ ਹੈ। ਸੋਨਮ ਬਾਜਵਾ ਦਾ ਜਨਮ (Sonam Bajwa Birthday) 16 ਅਗਸਤ 1989 ਨੂੰ ਉੱਤਰਾਖੰਡ (Uttrakhand) ਦੇ ਨੈਨੀਤਾਲ (Nainital) ਵਿਖੇ ਹੋਇਆ ਸੀ। ਉਨ੍ਹਾਂ ਦੇ ਐਕਟਿੰਗ/ਮਾਡਲਿੰਗ ਕਰੀਅਰ ਦੀ ਸ਼ੁਰੂਆਤ 2012 ‘ਚ ਉਦੋਂ ਤੋਂ ਹੋਈ, ਜਦੋਂ ਉਨ੍ਹਾਂ ਨੇ ਫ਼ੈਮਿਨਾ ਮਿਸ ਇੰਡੀਆ (Femina Miss India) ਦੇ ਬਿਊਟੀ ਕੰਟੈਸਟ (Beauty Contest) ਵਿੱਚ ਹਿੱਸਾ ਲਿਆ। ਇਥੇ ਸੋਨਮ ਨੂੰ ਜਿੱਤ ਤਾਂ ਨਹੀਂ ਮਿਲੀ ਪਰ ਉਨ੍ਹਾਂ ਨੂੰ ਇੱਕ ਨਵੀਂ ਦਿਸ਼ਾ ਜ਼ਰੂਰ ਮਿਲੀ। ਇਸ ਤੋਂ ਸੋਨਮ ਬਾਜਵਾ ਨੇ ਏਅਰ ਹੋਸਟਸ (Air Hostess) ਵਜੋਂ ਨੌਕਰੀ ਕੀਤੀ ਅਤੇ ਬਾਅਦ ‘ਚ ਨੌਕਰੀ ਛੱਡ ਐਕਟਿੰਗ (Acting) ‘ਚ ਹੱਥ ਅਜ਼ਮਾਇਆ। ਸੋਨਮ ਬਾਜਵਾ ਨੇ ਦੱਖਣੀ ਭਾਰਤ (South Indian Cinema) ਦੀਆਂ ਕੁੱਝ ਫ਼ਿਲਮਾਂ ‘ਚ ਕੰਮ ਕੀਤਾ, ਕੁੱਝ ਹਿੰਦੀ ਫ਼ਿਲਮਾਂ (Bollywood Films) ਵਿੱਚ ਵੀ ਕਿਸਮਤ ਅਜ਼ਮਾਈ। ਪਰ ਹਾਲੇ ਵੀ ਸਫ਼ਲਤਾ ਉਨ੍ਹਾਂ ਤੋਂ ਦੂਰ ਸੀ। ਇਸਤੋਂ ਬਾਅਦ ਉਨ੍ਹਾਂ ਨੇ 2013 ਵਿੱਚ ਆਪਣੀ ਪਹਿਲੀ ਪੰਜਾਬੀ ਫ਼ਿਲਮ (Punjabi Films) ‘ਬੈਸਟ ਆਫ਼ ਲੱਕ’ (Best Of Luck) ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਫ਼ਿਲਮ ਹਿੱਟ ਰਹੀ ਅਤੇ ਪੰਜਾਬ ਦੇ ਲੋਕਾਂ (Punjabi Audience) ਦੇ ਦਿਲਾਂ ‘ਚ ਸੋਨਮ ਆਪਣੀ ਥਾਂ ਬਣਾਉਣ ਚ ਕਾਮਯਾਬ ਹੋ ਗਈ। ਉਨ੍ਹਾਂ ਨੇ ਆਪਣੇ 8-9 ਸਾਲਾਂ ਦੇ ਕਰੀਅਰ ‘ਚ ਤਕਰੀਬਨ 30 ਵੱਖ-ਵੱਖ ਭਾਸ਼ਾਵਾਂ ਦੀਆਂ ਫ਼ਿਲਮਾਂ (Sonam Bajwa Filmography) ਵਿੱਚ ਕੰਮ ਕੀਤਾ, ਪਰ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ (Punjabi Industry) ‘ਚ ਜੋ ਨਾਂਅ ਅਤੇ ਸ਼ੋਹਰਤ ਮਿਲੀ, ਉਹ ਕਿਤੇ ਹੋਰ ਨਹੀਂ ਮਿਲੀ।

sonam-bajwa - All Results

 

LIVE NOW