HOME » sukhbir badal
Sukhbir Badal

Sukhbir Badal

ਸੁਖਬੀਰ ਸਿੰਘ ਬਾਦਲ ਇੱਕ ਸਿੱਖ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਹਨ। 9 ਜੁਲਾਈ 1962 ਨੂੰ ਜਨਮੇ ਛੋਟੇ ਬਾਦਲ ਨਾਲ ਮਸ਼ਹੂਰ ਸੁਖਬੀਰ, ਫਿਰੋਜ਼ਪੁਰ ਤੋਂ ਸੰਸਦ ਮੈਂਬਰ ਹਨ। ਉਹ ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਹਨ। ਉਨ੍ਹਾਂ ਨੇ ਲਾਰੈਂਸ ਸਕੂਲ, ਸਨਵਰ ਤੋਂ ਆਪਣੀ ਸਿੱਖਿਆ ਅਤੇ 1980-1984 ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਪਣੀ ਉੱਚ ਸਿੱਖਿਆ ਅਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਲਾਸ ਏਂਜਲਸ, ਅਮਰੀਕਾ ਤੋਂ ਐਮ.ਬੀ.ਏ. ਕੀਤੀ ਹੈ। Sukhbir Badal ਨੇ ਆਪਣਾ ਸਿਆਸੀ ਸਫ਼ਰ ਫਰੀਦਕੋਟ ਤੋਂ 1996-1998 'ਚ 11ਵੀਂ ਤੇ 12ਵੀਂ ਲੋਕ ਸਭਾ ਲਈ ਸੰਸਦ ਮੈਂਬਰ ਚੁਣੇ ਜਾਣ ਤੋਂ ਕੀਤਾ, ਜਦੋਂ ਉਹ 1998-1999 ਦੌਰਾਨ ਵਾਜਪਾਈ ਮੰਤਰਾਲੇ ਵਿੱਚ ਉਦਯੋਗ ਰਾਜ ਮੰਤਰੀ ਵੀ ਰਹੇ। 2001 ਤੋਂ 2004 ਤੱਕ ਰਾਜ ਸਭਾ ਦੇ ਮੈਂਬਰ ਰਹੇ। 2008 ਵਿੱਚ ਅਕਾਲੀ ਦਲ ਦੇ ਪ੍ਰਧਾਨ ਬਣੇ ਅਤੇ 1 ਸਾਲ ਪਿੱਛੋਂ ਜਨਵਰੀ 2009 'ਚ ਪੰਜਾਬ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪਰੰਤੂ ਪੰਜਾਬ ਵਿਧਾਨ ਸਭਾ ਦੇ ਮੈਂਬਰ ਨਾ ਹੋਣ ਕਾਰਨ ਜੁਲਾਈ 2009 ਵਿੱਚ ਅਸਤੀਫਾ ਦੇਣਾ ਪਿਆ। ਇਸ ਪਿੱਛੋਂ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਉਪ ਚੋਣ ਜਿੱਤਣ ਤੋਂ ਬਾਅਦ ਅਗਸਤ 2009 ਵਿੱਚ ਮੁੜ ਉਪ ਮੁੱਖ ਮੰਤਰੀ ਬਣੇ। ਉਨ੍ਹਾਂ ਦਾ ਵਿਆਹ 21 ਨਵੰਬਰ 1991 ਨੂੰ ਹਰਸਿਮਰਤ ਕੌਰ ਬਾਦਲ ਨਾਲ ਹੋਇਆ, ਜੋ ਇੱਕ ਬਹੁਤ ਵਧੀਆ ਸਿਆਸਤਦਾਨ ਵੀ ਹਨ ਅਤੇ ਉਹ 2009 ਤੋਂ ਮੌਜੂਦਾ ਸਮੇਂ ਵਿੱਚ ਬਠਿੰਡਾ (ਪੰਜਾਬ) ਤੋਂ ਸੰਸਦ ਮੈਂਬਰ ਹਨ। 2017 ਵਿਧਾਨ ਸਭਾ ਚੋਣਾਂ 'ਚ ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਚੋਣ ਲੜੀ ਅਤੇ AAP ਦੇ ਭਗਵੰਤ ਸਿੰਘ ਮਾਨ ਨੂੰ ਹਰਾਇਆ ਸੀ।

sukhbir-badal News in Punjabi

 

LIVE NOW