HOME » sukhdev singh dhindsa
sukhdev singh dhindsa

Sukhdev Singh Dhindsa

ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਦਾ ਜਨਮ 9 ਅਪ੍ਰੈਲ 1936 ਨੂੰ ਹੋਇਆ। ਉਹ ਭਾਰਤ ਦੀ ਰਾਜ ਸਭਾ ਦਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ (Shiromani Akali Dal (United) President) ਹਨ, ਜੋ ਕਿ ਰਣਜੀਤ ਸਿੰਘ ਬ੍ਰਹਮਪੁਰਾ ਦੀ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਰਲੇਵੇਂ ਨਾਲ ਬਣੀ ਹੈ। ਉਹ ਸ਼੍ਰੋਮਣੀ ਅਕਾਲੀ ਦਲ ਰਾਜਨੀਤਿਕ ਪਾਰਟੀ ਦੇ ਮੈਂਬਰ ਰਹੇ ਜਦੋਂ ਤੱਕ ਅਕਾਲੀ ਦਲ ਸਿਆਸੀ ਪਾਰਟੀ ਦੇ ਅੰਦਰ ਤਣਾਅ ਨਹੀਂ ਵਧਿਆ ਸੀ। ਢੀਂਡਸਾ (Dhindsa) ਨੇ ਆਪਣਾ ਰਾਜਨੀਤਕ ਸਫ਼ਰ ਇੱਕ ਸਰਗਰਮ ਵਿਦਿਆਰਥੀ ਆਗੂ ਵਜੋਂ ਸ਼ੁਰੂ ਕੀਤਾ ਸੀ। ਉਹ ਆਪਣੇ ਜੱਦੀ ਪਿੰਡ ਉਭਾਵਾਲ (ਸੰਗਰੂਰ) ਦੇ ਜ਼ਿਲ੍ਹੇ ਵਿੱਚ ਸਭ ਤੋਂ ਛੋਟੀ ਉਮਰ ਦੇ ਸਰਪੰਚ ਸਨ। 1972 ਵਿੱਚ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਧਨੌਲਾ ਵਿਧਾਨ ਸਭਾ ਹਲਕੇ ਦੀ ਸੀਟ ਜਿੱਤੀ। ਬਾਅਦ 'ਚ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਅਤੇ ਪ੍ਰੇਰਨਾ ਹੇਠ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਅਤੇ ਸੁਨਾਮ ਤੋਂ ਵਿਧਾਇਕ ਬਣ ਕੇ ਸਰਕਾਰ ਵਿੱਚ ਰਾਜ ਮੰਤਰੀ (ਸੁਤੰਤਰ ਚਾਰਜ) ਬਣੇ। 1980 ਵਿੱਚ ਸੰਗਰੂਰ ਸੀਟ ਅਤੇ 1985 ਵਿੱਚ ਉਹ ਸੁਨਾਮ ਤੋਂ ਵਿਧਾਇਕ ਬਣੇ। 1986 ਵਿੱਚ ਆਪ੍ਰੇਸ਼ਨ ‘ਬਲੈਕ ਥੰਡਰ’ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਧੜੇ ਨਾਲ ਜਾਣਾ ਮਨਜੂਰ ਕੀਤਾ ਅਤੇ ਸੰਗਰੂਰ ਤੋਂ ਭਾਰਤ ਦੀ 14ਵੀਂ ਲੋਕ ਸਭਾ ਦੇ ਮੈਂਬਰ ਬਣੇ। ਉਹ 1998 ਤੋਂ 2004 ਤੱਕ ਰਾਜ ਸਭਾ ਦੇ ਮੈਂਬਰ ਰਹੇ। 26 ਜਨਵਰੀ 2019 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜੋ ਸੁਖਦੇਵ ਢੀਂਡਸਾ (Sukhdev Dhindsa) ਨੇ ਦਸੰਬਰ 2020 ਵਿੱਚ ਕਿਸਾਨ ਅੰਦੋਲਨ ਦੇ ਰੋਸ ਵਿੱਚ ਸਰਕਾਰ ਨੂੰ ਇਹ ਪੁਰਸਕਾਰ ਵਾਪਸ ਕਰ ਦਿੱਤਾ।

sukhdev-singh-dhindsa - All Results

 

LIVE NOW