HOME » virat kohli
Virat Kohli

Virat Kohli

ਵਿਰਾਟ ਕੋਹਲੀ (Virat Kohli) ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟਰ ਅਤੇ ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਹੈ। ਕੋਹਲੀ ਨੂੰ ਆਪਣੇ ਯੁੱਗ ਦੇ ਸਭ ਤੋਂ ਵਧੀਆ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ 2013 ਅਤੇ 2022 ਵਿਚਕਾਰ ਤਿੰਨੋਂ ਫਾਰਮੈਟਾਂ ਵਿੱਚ 200 ਤੋਂ ਵੱਧ ਮੈਚਾਂ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਕਮਾਨ ਸੰਭਾਲਣ ਵਾਲਾ ਕਪਤਾਨ ਹੈ। ਕੋਹਲੀ ਦਾ ਜਨਮ (Virat Kohli Birthday) 5 ਨਵੰਬਰ 1988 ਨੂੰ ਦਿੱਲੀ ਵਿਖੇ ਹੋਇਆ। ਉਸ ਨੇ 2011 ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਉਹ 2013 ਵਿੱਚ ਪਹਿਲੀ ਵਾਰ ਵਨਡੇ ਬੱਲੇਬਾਜ਼ਾਂ ਦੀ ICC ਰੈਂਕਿੰਗ ਵਿੱਚ ਪਹਿਲੇ ਨੰਬਰ ‘ਤੇ ਪਹੁੰਚਿਆ ਸੀ। ਵਿਰਾਟ ਨੇ ICC ਵਿਸ਼ਵ ਟੀ-20 (2014 ਅਤੇ 2016 ਵਿੱਚ) ਵਿੱਚ 2 ਵਾਰ ਮੈਨ ਆਫ਼ ਦਾ ਟੂਰਨਾਮੈਂਟ ਜਿੱਤਿਆ ਹੈ। ਉਹ ਸਭ ਤੋਂ ਤੇਜ਼ 23,000 ਅੰਤਰਰਾਸ਼ਟਰੀ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਵੀ ਰੱਖਦਾ ਹੈ। ਉਸ ਨੇ ਹੁਣ ਤੱਕ ਸਰ ਗਾਰਫੀਲਡ ਸੋਬਰਸ ਟਰਾਫੀ (ICC ਪੁਰਸ਼ ਕ੍ਰਿਕਟਰ ਆਫ਼ ਦ ਈਅਰ) 2011–2020, 2017 ਅਤੇ 2018 ਵਿੱਚ ਸਰ ਗਾਰਫੀਲਡ ਸੋਬਰਸ ਟਰਾਫੀ (ICC ਕ੍ਰਿਕਟਰ ਆਫ ਦਿ ਈਅਰ), ICC ਇੱਕ ਰੋਜ਼ਾ ਪਲੇਅਰ ਆਫ ਦਿ ਈਅਰ (2012, 2017, 2018) ਅਤੇ ਵਿਜ਼ਡਨ ਲੀਡਿੰਗ ਕ੍ਰਿਕਟਰ ਇਨ ਦਿ ਵਰਲਡ (2016, 2017 ਅਤੇ 2018) ਪ੍ਰਾਪਤ ਕੀਤੇ ਹਨ। ਇਸਤੋਂ ਇਲਾਵਾ ਕੌਮੀ ਪੱਧਰ ‘ਤੇ 2013 ਵਿੱਚ ਅਰਜੁਨ ਅਵਾਰਡ, 2017 ਵਿੱਚ ਖੇਡ ਸ਼੍ਰੇਣੀ ਦੇ ਤਹਿਤ ਪਦਮਸ਼੍ਰੀ (Padmashri Kohli) ਅਤੇ 2018 ਵਿੱਚ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ, ਭਾਰਤ ਵਿੱਚ ਸਰਵਉੱਚ ਖੇਡ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। 2020 ਵਿੱਚ ਵਿਰਾਟ ਕੋਹਲੀ (Kohli net Worth) 26 ਮਿਲੀਅਨ ਡਾਲਰ ਤੋਂ ਵੱਧ ਦੀ ਅੰਦਾਜ਼ਨ ਕਮਾਈ ਦੇ ਨਾਲ ਸਾਲ 2020 ਲਈ ਦੁਨੀਆ ਦੇ ਚੋਟੀ ਦੇ 100 ਸਭ ਤੋਂ ਵੱਧ ਕਮਾਈ ਕਰਨ ਵਾਲੇ ਐਥਲੀਟਾਂ ਦੀ ਫੋਰਬਸ ਸੂਚੀ ਵਿੱਚ 66ਵੇਂ ਸਥਾਨ ‘ਤੇ ਸੀ।

virat-kohli - All Results

 

LIVE NOW