HOME » Top Videos » ਅੰਮ੍ਰਿਤਸਰ
Share whatsapp

ਚਿੱਟਾ ਇਧਰ ਮਿਲਦਾ ਹੈ...ਨਸ਼ੇੜੀਆਂ ਨੇ ਦੱਸਿਆ ਅੰਮ੍ਰਿਤਸਰ 'ਚ ਕਿਥੋਂ ਮਿਲਦੈ ਸ਼ਰੇਆਮ ਨਸ਼ਾ

Punjab | 02:14 PM IST Oct 10, 2022

Amritsar Drug Nasha viral video: ਪੰਜਾਬ ਵਿੱਚ ਵੱਖ ਵੱਖ ਥਾਵਾਂ ਤੋਂ ਸਾਹਮਣੇ ਆ ਰਹੀਆਂ ਨਸ਼ੇ ਦੀਆਂ ਵੀਡੀਓ ਵਿੱਚ ਅੰਮ੍ਰਿਤਸਰ ਤੋਂ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਨਸ਼ੇੜੀ ਨੌਜਵਾਨ ਕਿੱਥੋਂ ਨਸ਼ਾ ਮਿਲਦਾ ਹੈ ਅਤੇ ਕੌਣ ਨਸ਼ਾ ਦਿੰਦਾ ਹੈ, ਉਸ ਬਾਰੇ ਦੱਸ ਰਿਹਾ ਹੈ। ਵੀਡੀਓ ਵਿੱਚ ਇੱਕ ਮਲਿਕਾ ਨਾਂਅ ਦੀ ਔਰਤ ਦਾ ਨਾਂਅ ਸਾਹਮਣੇ ਆ ਰਿਹਾ ਹੈ, ਜੋ ਨਸ਼ਾ ਮੁਹਈਆ ਕਰਵਾਉਂਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀਆਂ ਹੀ 2 ਵੀਡੀਓ ਨਸ਼ੇ ਦੀਆਂ ਸਾਹਮਣੇ ਆ ਚੁੱਕੀਆਂ ਹਨ, ਜਦਕਿ ਇੱਕ ਕਪੂਰਥਲਾ ਤੋਂ ਵੀ ਸਾਹਮਣੇ ਆਈ ਸੀ ਅਤੇ ਬਠਿੰਡਾ ਦੇ ਪਿੰਡ ਭਾਈ ਬਖਤੌਰ ਵਿਖੇ ਤਾਂ ਚਿੱਟਾ ਇੱਧਰ ਮਿਲਦਾ ਹੈ ਦਾ ਸਾਈਨ ਬੋਰਡ ਹੀ ਲਾਇਆ ਗਿਆ ਸੀ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਸ਼ਰੇਆਮ ਨਸ਼ਾ ਵਿਕਣ ਦਾ ਪਤਾ ਲੱਗਣ 'ਤੇ ਪਿੰਡ ਵਾਸੀਆਂ ਨੇ ਨਸ਼ਾ ਲੈ ਕੇ ਆ ਰਹੇ ਕੁੱਝ ਨਸ਼ੇੜੀਆਂ ਨੂੰ ਮੌਕੇ 'ਤੇ ਕਾਬੂ ਕਰ ਲਿਆ। ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਨਸ਼ੇੜੀ ਔਰਤ ਦਾ ਨਾਂਅ ਦੱਸ ਰਹੇ ਹਨ। ਮਾਮਲਾ ਈਸ਼ਵਰ ਨਗਰ ਦਾ ਦੱਸਿਆ ਜਾ ਰਿਹਾ ਹੈ, ਜਿਥੇ ਨੌਜਵਾਨਾਂ ਨੂੰ ਫੜਿਆ।

SHOW MORE