HOME » Top Videos » ਬਠਿੰਡਾ
Share whatsapp

ਸੰਗਰੂਰ 'ਚ ਧੁੰਦ ਦਾ ਕਹਿਰ, ਹਾਦਸੇ 'ਚ ਤਲਵੰਡੀ ਸਾਬੋ ਦੇ ਸਾਬਕਾ ਕੌਂਸਲ ਪ੍ਰਧਾਨ ਦੀ ਮੌਤ

Punjab | 01:16 PM IST Jan 03, 2023

ਪੰਜਾਬ ਦੇ ਸੰਗਰੂਰ ਵਿੱਚ ਭਿਆਨਕ ਹਾਦਸਾ ਵਾਪਰਨ ਦੀ ਸੂਚਨਾ ਹੈ। ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿੱਚ ਤਲਵੰਡੀ ਸਾਬੋ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਅਜੀਜ਼ ਖਾਨ ਦਾ ਗੰਨਮੈਨ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਸੰਗਰੂਰ ਦੇ ਕਾਲਾਝਾੜ ਟੋਲ ਪਲਾਜ਼ਾ ਕੋਲ ਵਾਪਰਿਆ, ਜਦੋਂ ਗੱਡੀ ਸੰਘਣੀ ਧੁੰਦ ਕਾਰਨ ਡਿਵਾਈਡਰ ਵਿੱਚ ਵੱਜ ਗਈ। ਮੌਕੇ ਦੀ ਵੀਡੀਓ ਰਾਹੀਂ ਵੇਖਿਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ। ਹਾਦਸੇ ਵਿੱਚ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੱਡੀ ਭਵਾਨੀਗੜ੍ਹ ਤੋਂ ਪਟਿਆਲਾ ਨੂੰ ਜਾ ਰਹੀ ਸੀ ਕਿ ਧੁੰਦ ਕਾਰਨ ਡਿਵਾਈਡਰ ਵਿੱਚ ਵੱਜਣ ਕਾਰਨ ਹਾਦਸਾ ਵਾਪਰ ਗਿਆ। ਅਜੀਜ ਖਾਨ ਨੂੰ ਪਟਿਆਲਾ ਰੈਫਰ ਕੀਤਾ ਗਿਆ ਸੀ, ਪਰੰਤੂ ਉਸਦੀ ਮੌਤ ਹੋ ਗਈ, ਜਦਕਿ ਗੰਨਮੈਨ ਹਸਪਤਾਲ ਵਿਖੇ ਇਲਾਜ ਅਧੀਨ ਗੰਭੀਰ ਹਾਲਤ ਵਿੱਚ ਹੈ।

SHOW MORE