HOME » Top Videos » ਬਠਿੰਡਾ
ਬਠਿੰਡਾ 'ਚ ਰਿਸ਼ਵਤ ਲੈਂਦੇ ਹੋਏ ASI ਦਾ ਵੀਡੀਓ ਹੋਇਆ VIRAL
ਬਠਿੰਡਾ | 01:15 PM IST Aug 18, 2022
Bathinda news: ਬਠਿੰਡਾ 'ਚ ਰਿਸ਼ਵਤ ਲੈਂਦਾ ਹੋਏ ASI ਦਾ ਵੀਡੀਓ ਕੈਮਰੇ 'ਚ ਹੋਇਆ ਕੈਦ। ਦੱਸ ਦਈਏ ਕਿ ASI ਤੇ 1000 ਰੁਪਏ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਲਗਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ASI ਨੇ ਜੂਆ ਖੇਡਦੇ ਇੱਕ ਸ਼ਖਸ ਨੂੰ ਕਾਬੂ ਕੀਤਾ ਸੀ, ਜਿਸਨੂੰ ਨੂੰ ਛੱਡਣ ਦੇ ਮਾਮਲੇ 'ਚ ਰਿਸ਼ਵਤ ਮੰਗੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ 5000 ਰੁਪਏ ਦੀ ਮੰਗ ਕੀਤੀ ਗਈ ਸੀ ਪਰ ਇਸਤੋਂ ਬਾਅਦ 1000 ਰੁਪਏ ਲੈ ਕੇ ਇਹ ਮਾਮਲਾ ਖਤਮ ਕੀਤਾ ਗਿਆ। ਜਿਕਰਯੋਗ ਹੈ ਕਿ ਮਾਮਲਾ ਅਮਰਪੁਰਾ ਬਸਤੀ ਦਾ ਦੱਸਿਆ ਜਾ ਰਿਹਾ ਹੈ। ASI ਵਰਧਮਾਨ ਪੁਲਿਸ ਚੌਕੀ 'ਚ ਤਾਇਨਾਤ ਹੈ। SSP ਨੇ ASI ਨੂੰ ਸਸਪੈਂਡ ਕਰ ਦਿੱਤਾ ਹੈ।
SHOW MORE