Manmarziyaan 'ਚ ਸਰਦਾਰ ਬਣੇ ਅਭਿਸ਼ੇਕ ਬੱਚਨ, ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ
Films | 04:10 PM IST Aug 27, 2018
ਆਪਣੀ ਨਵੀਂ ਫ਼ਿਲਮ Manmarziyaan ਦੇ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਅਦਾਕਾਰ ਅਭਿਸ਼ੇਕ ਬੱਚਨ। ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦੇ ਨਾਲ-ਨਾਲ ਉਨ੍ਹਾਂ ਨੇ ਭਾਂਡਿਆਂ ਦੀ ਸੇਵਾ ਵੀ ਕੀਤੀ।
ਡਾਇਰੈਕਟਰ ਅਨੁਰਾਗ ਕਸ਼ਯਪ ਵੱਲੋਂ ਡਾਇਰੈਕਟ ਕੀਤੀ Manmarziyaan 'ਚ ਅਭਿਸ਼ੇਕ ਬੱਚਨ, ਤਾਪਸੀ ਪੰਨੂ ਅਤੇ ਵਿੱਕੀ ਕੌਸ਼ਲ ਨਾਲ ਨਜ਼ਰ ਆਉਣਗੇ। Manmarziyaan ਦਾ ਜ਼ਿਆਦਾਤਰ ਸ਼ੂਟ ਅੰਮ੍ਰਿਤਸਰ 'ਚ ਹੋਇਆ ਹੈ। ਇਸਦੀ ਕਹਾਣੀ ਲਿਖਣ ਨੂੰ ਅੰਮ੍ਰਿਤਸਰ ਦੀ ਕੁੜੀ Kanika Dhillon ਨੂੰ ਦੋ ਸਾਲ ਲੱਗੇ।
Manmarziyaan 'ਚ Abhishek ਨਿਭਾਉਣਗੇ Robbie ਨਾਮ ਦੇ ਸਰਦਾਰ ਨੌਜਵਾਨ ਦਾ ਕਿਰਦਾਰ। Amitabh Bachchan ਦੇ ਨਾਨਾ ਜੀ ਤੇ Abhishek ਦੇ ਪੜ-ਨਾਨਾ ਜੀ Khazan Singh Suri ਵੀ ਸਰਦਾਰ ਸਨ। ਅਭਿਸ਼ੇਕ ਲਈ ਇਹ ਫ਼ਿਲਮ ਇੱਕ ਨਵੀਂ ਪਾਰੀ ਵਾਂਗ ਹੈ। ਇਸ ਕਰਕੇ ਉਨ੍ਹਾਂ ਨੂੰ Manmarziyaan ਤੋਂ ਬਹੁਤ ਆਸਾਂ ਹਨ।
Manmarziyaan ਦਾ ਵਰਲਡ ਪ੍ਰੀਮੀਅਰ 2018 Toronto Film Festival (September 6-16) 'ਚ ਹੋਏਗਾ ਅਤੇ September 14 ਨੂੰ Manmarziyaan ਹੋਏਗੀ ਪੂਰੇ ਭਾਰਤ 'ਚ ਰਿਲੀਜ਼।
Abhishek ਆਪਣੇ ਇੰਸਟਾਗ੍ਰਾਮ ਤੇ #RoadToManmarziyaan ਨਾਲ ਇਸ ਫ਼ਿਲਮ ਦਾ ਸਫ਼ਰ ਸਾਂਝਾ ਕੀਤਾ। ਤੇਜਿੰਦਰ ਸਿੰਘ ਦੀਆਂ ਖਿੱਚੀਆਂ 30 ਤਸਵੀਰਾਂ ਨਾਲ Abhishek ਨੇ ਹਰ ਦਿਨ ਬਾਰੇ ਦੱਸੀ ਇੱਕ ਨਵੀਂ ਕਹਾਣੀ।
-
ਸਿੱਧੂ ਮੂਸੇਵਾਲਾ ਦੇ SYL ਗੀਤ ਨੂੰ ਕੁੱਝ ਘੰਟਿਆਂ 'ਚ 22 ਲੱਖ ਲੋਕਾਂ ਨੇ ਵੇਖਿਆ
-
24 ਜੂਨ ਨੂੰ ਸਿਨੇਮਾਘਰਾਂ 'ਚ ਵਿਖਾਈ ਦੇਵੇਗੀ 'ਟੈਲੀਵਿਜ਼ਨ', ਅਤੀਤ 'ਚ ਲੈ ਜਾਵੇਗੀ ਇਹ ਫ਼ਿਲਮ
-
ਪਰਿਵਾਰ ਨੇ ਇੰਝ ਮਨਾਇਆ ਸਿੱਧੂ ਮੂਸੇਵਾਲਾ ਦਾ ਜਨਮ ਦਿਨ, ਵੀਡੀਓ ਵੇਖ ਅੱਖਾਂ ਨਮ ਹੋ ਜਾਣਗੀਆ
-
Sidhu Moosewala Birthday: ਦਿਲਜੀਤ ਦੋਸਾਂਝ-ਮੀਕਾ ਸਿੰਘ ਹੋਏ ਭਾਵੁਕ, ਆਖੀ ਇਹ ਗੱਲ...
-
ਗਾਇਕ ਮਨਕੀਰਤ ਔਲਖ ਨੇ ਮੂਸੇਵਾਲਾ ਦੀ ਮਾਤਾ ਨਾਲ ਸਾਂਝੀ ਕੀਤੀ ਵੀਡੀਓ, ਆਖੀ ਇਹ ਗੱਲ....
-
ਮੂਸੇਵਾਲਾ ਦੇ ਮਾਤਾ-ਪਿਤਾ ਨੇ ਦੱਸੀ ਸਿੱਧੂ ਦੇ ਸੰਘਰਸ਼ ਦੀ ਕਹਾਣੀ, ਹਰ ਅੱਖ ਹੋਈ ਨਮ