HOME » Top Videos » Films
Share whatsapp

ਸੁੱਖੀ ਤੇ ਲੱਕੀ 'ਡਾਕੂਆਂ ਦਾ ਮੁੰਡਾ' 'ਚ

Films | 05:50 PM IST Aug 07, 2018

ਇਸ ਵੀਡੀਓ ਵਿੱਚ ਦੇਖੋ ਅਦਾਕਾਰ ਲੱਕੀ ਧਾਲੀਵਾਲ ਅਤੇ ਸੁਖਦੀਪ ਸੁੱਖੀ ਦੀ ਨਿਊਜ਼ 18 ਪੰਜਾਬ ਨਾਲ ਗੱਲਬਾਤ

ਸੁਖਦੀਪ ਸਿੰਘ ਨੂੰ ਦਰਸ਼ਕ ਸੁਖਦੀਪ ਸੁੱਖੀ ਦੇ ਨਾਮ ਨਾਲ ਵੀ ਜਾਣਦੇ ਨੇ। ਡਾਕੂਆਂ ਦੇ ਮੁੰਡੇ ਤੋਂ ਪਹਿਲਾਂ ਇਹਨਾਂ ਨੂੰ ਰੁਪਿੰਦਰ ਗਾਂਧੀ - ਦ ਗੈਂਗਸਟਰ ਅਤੇ ਰੁਪਿੰਦਰ ਗਾਂਧੀ - ਦ ਰੌਬਿਨਹੁੱਡ ਵਿੱਚ ਦੇਖਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਨੇ ਕੌਮ ਦੇ ਹੀਰੇ ਵਿੱਚ ਵੀ ਕੰਮ ਕੀਤਾ ਸੀ। ਡਾਕੂਆਂ ਦੇ ਮੁੰਡੇ ਵਿੱਚ ਉਹ ਦੇਵ ਖਰੌੜ ਦੇ ਭਾਈ ਦਾ ਕਿਰਦਾਰ ਨਿਭਾਉਣਗੇ। ਸੁਖਦੀਪ ਦੀ ਆਉਣ ਵਾਲੀ ਅਗਲੀ ਫ਼ਿਲਮ ਹੈ ਸਾਡੇ ਆਲਾ।

ਲੱਕੀ ਧਾਲੀਵਾਲ ਇਸ ਤੋਂ ਪਹਿਲਾਂ ਰੁਪਿੰਦਰ ਗਾਂਧੀ - ਦ ਗੈਂਗਸਟਰ ਅਤੇ ਰੁਪਿੰਦਰ ਗਾਂਧੀ - ਦ ਰੌਬਿਨਹੁੱਡ ਵਿੱਚ ਦਰਸ਼ਕਾਂ ਨੂੰ ਹਸਾਉਂਦੇ ਦੇਖੇ ਜਾ ਚੁੱਕੇ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਲੱਕੀ ਡਾਕੂਆਂ ਦੇ ਮੁੰਡੇ ਵਿੱਚ ਪੁਆਧੀ ਭਾਸ਼ਾ ਬੋਲਦੇ ਨਜ਼ਰ ਆਉਣਗੇ। ਲੱਕੀ ਨੇ ਪਟਿਆਲੇ ਤੋਂ ਥੀਏਟਰ ਦੀ ਪੜਾਈ ਕੀਤੀ ਹੈ ਅਤੇ ਭੰਗੜੇ ਵਿੱਚ ਨੈਸ਼ਨਲ ਗੋਲਡ ਮੈਡਲਿਸਟ ਰਹਿ ਚੁੱਕੇ ਹਨ।

 

 

SHOW MORE