HOME » Top Videos » Films
Share whatsapp

'ਸੂਰਜ' ਖਿੜੇਗਾ ਹੁਣ ਪੰਜਾਬੀ ਸਿਨੇਮਾ ਵਿੱਚ

Films | 03:01 PM IST Jul 25, 2018

ਹਿੰਦੀ ਟੈਲੀਵਿਜ਼ਨ ਦੇ ਮਸ਼ਹੂਰ ਸੀਰੀਅਲ 'ਦੀਆ ਔਰ ਬਾਤੀ' ਤੋਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੇ ਅਨਸ ਰਾਸ਼ਿਦ ਹਾਲ ਹੀ ਵਿੱਚ ਗੁਰਦਾਸ ਮਾਨ ਨਾਲ ਫ਼ਿਲਮ 'ਨਨਕਾਣਾ' ਵਿੱਚ ਨਜ਼ਰ ਆਏ ਤੇ ਲੋਕਾਂ ਵਲੋਂ ਫ਼ਿਲਮ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਕਾਫੀ ਸਲਾਹਿਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕੰਮ ਕਰ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਨਿਊਜ਼18 ਪੰਜਾਬ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਅਜਿਹਾ ਕੰਮ ਕਰਨਾ ਚਾਹੁੰਦੇ ਹਨ ਜੋ ਲੋਕਾਂ ਦੇ ਮਤਲਬ ਦਾ ਹੋਵੇ ਚਾਹੇ ਫਿਰ ਉਹ ਘੱਟ ਹੀ ਕਿਉਂ ਨਾ ਹੋਵੇ।

"ਸ਼ੁਰੂ ਤੋਂ ਸੁਫ਼ਨਾ ਸੀ ਕਿ ਪੰਜਾਬੀ ਫਿਲਮ ਕਰਾਂ"
ਅਨਸ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਪੰਜਾਬੀ ਗਾਣਿਆਂ ਤੋਂ ਕੀਤੀ ਸੀ ਉਹ ਮਾੱਡਲ ਦੇ ਤੌਰ ਤੇ ਪੰਜਾਬੀ ਗਾਣਿਆਂ ਵਿੱਚ ਪਹਿਲਾਂ ਕੰਮ ਕਰਦੇ ਸਨ ਤੇ ਉਸ ਤੋਂ ਬਾਅਦ ਹਿੰਦੀ ਟੈਲੀਵਿਜ਼ਨ ਤੇ ਗਏ ਤੇ ਹੁਣ ਫਿਰ ਉਹ ਮੁੜ ਪੰਜਾਬੀ ਇੰਡਸਟਰੀ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਉਨ੍ਹਾਂ ਦਾ ਘਰ ਹੈ ਕਿਉਂਕਿ ਮਲੇਰਕੋਟਲਾ ਦੇ ਵਾਸੀ ਹਨ ਤੇ ਇਸ ਕਰਕੇ ਉਨ੍ਹਾਂ ਦੀ ਸ਼ੁਰੂ ਤੋਂ ਇੱਛਾ ਸੀ ਕਿ ਉਹ ਪੰਜਾਬੀ ਫ਼ਿਲਮ ਵਿੱਚ ਕੰਮ ਕਰਨ।

"ਗੁਰਦਾਸ ਮਾਨ ਨਾਲ ਕੰਮ ਕਰਨਾ ਮੇਰੇ ਲਈ ਮਾਣ ਵਾਲੀ ਗੱਲ"
ਅਨਸ ਦੱਸਦੇ ਹਨ ਕਿ ਉਨ੍ਹਾਂ ਨੇ ਕਦੀਂ ਨਹੀਂ ਸੀ ਸੋਚਿਆ ਕਿ ਉਹ ਅਾਪਣੀ ਪਹਿਲੀ ਪੰਜਾਬੀ ਫ਼ਿਲਮ ਗੁਰਦਾਸ ਮਾਨ ਨਾਲ ਕਰਨਗੇ ਜੋ ਕਿ ਪੰਜਾਬ ਦਾ ਮਾਨ ਹਨ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਗੁਰਦਾਸ ਮਾਨ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ।

"ਪੰਜਾਬ ਵਿੱਚ ਨਸ਼ਿਆਂ ਤੇ ਬੋਲੇ ਅਨਸ"
ਇਨ੍ਹੀਂ ਦਿਨੀਂ ਪੰਜਾਬ ਵਿੱਚ ਚਰਚਾ ਵਿੱਚ ਆਏ ਨਸ਼ੇ ਦੇ ਮੁੱਦੇ ਉੱਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਆਪ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸਾਡਾ ਭਵਿੱਖ ਹਨ ਇਸ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

SHOW MORE