HOME » Top Videos » Films
Share whatsapp

ਹੋਲੀ ਦੇ ਰੰਗ 'ਚ ਪਈ ਭੰਗ, ਸ਼ਿਮਲਾ ਦੇ ਰਿਜ ਮੈਦਾਨ 'ਤੇ ਨੌਜਵਾਨਾਂ ਵਿਚਾਲੇ ਝੜਪ

Films | 04:36 PM IST Mar 21, 2019

ਸਾਰੇ ਪਾਸੇ ਹੋਲੀ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਇਸ ਵਿਚਾਲੇ ਹੀ ਕੁਝ ਜਗ੍ਹਾ ਰੰਗ ਵਿੱਚ ਭੰਗ ਵੀ ਪਈ ਹੈ। ਸ਼ਿਮਲਾ ਦੇ ਇਤਿਹਾਸਕ ਰਿਜ ਮੈਦਾਨ ਉੱਤੇ ਕੁਝ ਨੌਜਵਾਨਾਂ ਵਿਚਾਲੇ ਤਿੱਖੀ ਝੜਪ ਹੋਈ ਹੈ। ਹੋਲੀ ਸੈਲੀਬਰੇਸ਼ਨ ਦੌਰਾਨ ਕੁਝ ਨੌਜਵਾਨਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਸ਼ੁਰੂ ਹੋਈ ਤਰਕਾਰ ਇੰਨੀ ਵਧ ਗਈ ਕਿ ਧੱਕਾ-ਮੁੱਕੀ ਅਤੇ ਕੁੱਟਮਾਰ ਵਿੱਚ ਬਦਲ ਗਈ। ਬਚਾਅ ਕਰਨ ਵਿਚਾਲੇ ਆਏ ਕੁਝ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ.. ਪੁਲਿਸ ਮੁਲਾਜ਼ਮਾਂ ਦੇ ਸਿਰ ਅਤੇ ਨੱਕ ਤੇ ਸੱਟਾਂ ਲੱਗੀਆਂ।

 

SHOW MORE