HOME » Videos » Entertainment
Share whatsapp

'ਸ਼੍ਰੋਮਣੀ ਕਮੇਟੀ ਨੇ ਦਿੱਤੀ ਸੀ 'ਨਾਨਕ ਸ਼ਾਹ ਫਕੀਰ' ਨੂੰ ਰਿਲੀਜ਼ ਕਰਨ ਦੀ ਮਨਜ਼ੂਰੀ'

Entertainment | 05:53 PM IST Apr 09, 2018

ਨਿਊਜ਼18 ਦੇ ਪੱਤਰਕਾਰ ਪੰਕਜ ਕਪਾਹੀ ਨਾਲ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੱਕਾ ਦੀ ਖ਼ਾਸ ਗੱਲਬਾਤ

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਿਲਮ ਦੇਖਣ ਤੋਂ ਬਾਅਦ ਦਿੱਤੀ ਸੀ ਫ਼ਿਲਮ ਰਿਲੀਜ਼ ਕਰਨ ਦੀ ਮਨਜ਼ੂਰੀ

'ਨਾਨਕ ਸ਼ਾਹ ਫਕੀਰ' ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੱਕਾ ਨੇ ਨਿਊਜ਼18 ਨਾਲ ਖ਼ਾਸ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਨੇ ਇਹ ਫ਼ਿਲਮ ਪਹਿਲਾਂ 2015 ਵਿੱਚ ਰਿਲੀਜ਼ ਕਰਨੀ ਸੀ ਪਰ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਇਸ ਫ਼ਿਲਮ ਨੂੰ ਰੋਕਿਆ ਗਿਆ ਤੇ ਇਸ ਵਿੱਚ ਬਦਲਾਅ ਕੀਤੇ ਗਏ। ਉਸ ਤੋਂ ਬਾਅਦ ਇਸ ਵਿੱਚ ਬਦਲਾਅ ਕੀਤੇ ਗਏ ਤੇ ਇਹ ਫ਼ਿਲਮ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੇਮਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿਖਾਈ ਗਈ ਜਿਸ ਤੋਂ ਬਾਅਦ ਉਹਨਾਂ ਨੇ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੀ ਮਨਜ਼ੂਰੀ ਦਿੱਤੀ ਤੇ ਇਸ ਸਾਲ 2018 ਵਿੱਚ 22 ਮਾਰਚ ਨੂੰ ਇਸ ਫ਼ਿਲਮ ਦਾ ਟਰੇਲਰ ਲਾਂਚ ਕੀਤਾ ਗਿਆ। ਪਰ ਹੁਣ ਅਚਾਨਕ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਫ਼ਿਲਮ ਨੂੰ ਰਿਲੀਜ਼ ਕਰਨ 'ਤੇ ਰੋਕ ਲਗਾ ਦਿੱਤੀ ਹੈ।

ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਜੋ-ਜੋ ਸੁਝਾਅ ਦਿੱਤੇ ਸਨ ਉਸ ਅਨੁਸਾਰ ਸਭ ਕੁੱਝ ਕੀਤਾ ਗਿਆ, ਫ਼ਿਲਮ ਨੂੰ 20 ਮਿੰਟ ਤੱਕ ਛੋਟਾ ਕਰ ਦਿੱਤਾ ਗਿਆ, ਡਾਇਲਾਗਸ ਵਿੱਚ ਬਦਲਾਅ ਕੀਤੇ ਗਏ। ਜਿਨ੍ਹਾਂ ਦ੍ਰਿਸ਼ਾਂ 'ਤੇ ਉਹਨਾਂ ਨੂੰ ਏਤਰਾਜ਼ ਸੀ ਉਹਨਾਂ ਨੂੰ ਵੀ ਬਦਲਾ ਗਿਆ। ਪਰ ਉਹਨਾਂ ਨੂੰ ਨਹੀਂ ਪਤਾ ਕਿ ਪਹਿਲਾਂ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਫ਼ਿਲਮ ਨੂੰ ਚੱਲਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ।

'ਮੇਰੀ ਜ਼ਿੰਦਗੀ ਦੀ ਸਾਰੀ ਕਮਾਈ ਇਸ ਫ਼ਿਲਮ 'ਤੇ ਲੱਗੀ ਹੈ, ਸੈਂਸਰ ਬੋਰਡ ਵੀ ਫ਼ਿਲਮ ਨੂੰ ਮਨਜ਼ੂਰੀ ਦੇ ਚੁੱਕਿਆ ਹੈ, ਕੁੱਝ ਲੋਕ ਬਿਨਾਂ ਦੇਖੇ ਫ਼ਿਲਮ ਦਾ ਵਿਰੋਧ ਕਰ ਰਹੇ ਹਨ ਜੋ ਮੇਰੀ ਸਮਝ ਤੋਂ ਪਰੀ ਹਨ।


ਫ਼ਿਲਮ ਦੀ ਕਹਾਣੀ 'ਤੇ ਪੂਰੀ ਰਿਸਰਚ ਕੀਤੀ ਗਈ ਹੈ, ਬਹੁਤ ਸਾਰੇ ਵਿਦਵਾਨਾਂ ਨੇ ਮਿਲ ਕੇ ਇਸ 'ਤੇ ਕੰਮ ਕੀਤਾ ਹੈ ਜਿਸ ਤੋਂ ਬਾਅਦ ਇਸ ਫ਼ਿਲਮ ਦੀ ਕਹਾਣੀ ਤਿਆਰ ਕੀਤੀ ਗਈ।

SHOW MORE