HOME » Videos » Entertainment
Share whatsapp

ਮੈਨੂੰ ਪੰਜਾਬ, ਪੰਜਾਬੀ ਸੱਭਿਆਚਾਰ, ਪੰਜਾਬੀ ਖਾਣਾ ਬੇਹੱਦ ਪਸੰਦ- ਡਿਜ਼ਾਈਨਰ ਮਨੀਸ਼ ਮਲਹੋਤਰਾ

Entertainment | 05:43 PM IST Jul 12, 2018

ਚੰਡੀਗੜ੍ਹ ਵਿੱਚ ਅੱਜ ਬਾੱਲੀਵੁੱਡ ਦੇ ਮੰਨੇ-ਪ੍ਰਮੰਨੇ ਡਿਜ਼ਾਈਨਰ ਮਨੀਸ਼ ਮਲਹੋਤਰਾ ਪਹੁੰਚੇ। ਉਹ ਇੱਥੇ ਆਈਨਿਫਡ ਦੇ ਵਿਦਿਆਰਥੀਆਂ ਨੂੰ ਸਪੈਸ਼ਲਾਈਜ਼ਡ ਫੈਸ਼ਨ ਐਜੂਕੇਸ਼ਨ ਪ੍ਰਦਾਨ ਕਰਨ ਲਈ ਆਏ ਸਨ। ਇਸ ਮੌਕੇ ਉਨ੍ਹਾਂ ਗੱਲ ਕਰਦੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਆ ਕੇ ਬਹੁਤ ਵਧੀਆ ਲੱੱਗਿਆ। ਉਨ੍ਹਾਂ ਕਿਹਾ ਕਿ ਉਹ ਖ਼ੁਦ ਇੱਕ ਪੰਜਾਬੀ ਹਨ ਤੇ ਉਨ੍ਹਾਂ ਨੂੰ ਪੰਜਾਬ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਖਾਣੇ ਨਾਲ ਬੇਹੱਦ ਪਿਆਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਪੰਜਾਬੀ ਫ਼ਿਲਮਾਂ ਵੀ ਦੇਖਦੇ ਹਨ ਤੇ ਉਨ੍ਹਾਂ ਨੂੰ ਪੰਜਾਬੀ ਗਾਣੇ ਬੇਹੱਦ ਪਸੰਦ ਹਨ।

ਸਵਾਲਾਂ ਦਾ ਜਵਾਬ ਦਿੰਦੇ ਹੋਏ ਮਨੀਸ਼ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਕੁੜੀਆਂ ਉਨ੍ਹਾਂ ਦੇ ਬਣਾਏ ਲਹਿੰਗੇ ਨੂੰ ਪਸੰਦ ਕਰਦੀਆਂ ਹਨ ਤੇ ਉਹ ਆਪਣੇ ਵਿਆਹ ਤੇ ਪਾਉਣਾ ਚਾਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜੋ ਵੀ ਕੱਪੜੇ ਡਿਜ਼ਾਇਨ ਕਰਨ ਉਹ ਸੋਹਣੇ ਹੋਣ ਦੇ ਨਾਲ-ਨਾਲ ਆਰਾਮਦਾਇਕ ਵੀ ਹੋਣ।

ਉਨ੍ਹਾਂ ਕਿਹਾ ਕਿ ਜੇ ਉਹ ਭਵਿੱਖ ਵਿੱਚ ਚੰਡੀਗੜ੍ਹ ਵਿੱਚ ਆਪਣਾ ਸਟੋਰ ਖੋਲ੍ਹਦੇ ਹਨ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਤੇ ਉਹ ਕੋਸ਼ਿਸ਼ ਕਰਨਗੇ ਕਿ ਉਹ ਚੰਡੀਗੜ੍ਹ ਵਿੱਚ ਆਪਣਾ ਸਟੋਰ ਖੋਲ੍ਹਣ।

SHOW MORE