HOME » Videos » Entertainment
Share whatsapp

ਪਿਆਰ ਦੀ ਸੱਚੀ ਕਹਾਣੀ ਨੂੰ ਪਰਦੇ ਪੇਸ਼ ਕਰੇਗੀ `ਜੱਸੀ ਸਿੱਧੂ ਤੇ ਮਿੱਠੂ ਬਾਇਓਪਿਕ'

Entertainment | 09:52 AM IST Feb 07, 2019

ਇਨ੍ਹੀ ਦਿਨਾਂ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਅਨੇਕਾਂ ਮੁੱਦਿਆਂ `ਚ ਇੱਕ ਮੁੱਦਾ ਪਿਆਰ-ਵਿਆਰ ਅਧਾਰਤ ਕਤਲ ਹੋਈ ਜੱਸੀ ਸਿੱਧੂ ਦਾ ਪੂਰੀ ਤਰਾਂ ਗਰਮਾਇਆ ਰਿਹਾ ਹੈ ਜਿਸਦੇ ਪਤੀ ਸੁਖਵਿੰਦਰ ਮਿੱਠੂ ਨੇ ਇਨਸਾਫ ਦੀ ਲੰਬੀ ਲੜਾਈ ਲੜੀ ਅਤੇ ਅਠਾਰਾਂ ਸਾਲਾਂ ਦੇ ਲੰਬੇ ਸਘੰਰਸ਼ ਤੋਂ ਬਾਅਦ ਉਨਾਂ ਦੇ ਪਿਆਰ ਦੀ ਜਿੱਤ ਹੋਈ ਅਤੇ ਉਹ ਆਪਣੀ ਮਰਹੂਮ ਪਤਨੀ ਤੇ ਆਪਣੇ ਪਿਆਰ ਦੇ ਕਾਤਲਾਂ ਨੂੰ ਸ਼ਜਾ ਦਵਾਉਣ ਵਿੱਚ ਸਫਲ ਹੋਏ।

ਜੱਸੀ ਸਿੱਧੂ ਤੇ ਸੁਖਵਿੰਦਰ ਮਿੱਠੂ ਦੀ ਪਿਆਰ ਦੀ ਅਸਲ ਕਹਾਣੀ ਤੇ ਅਧਾਰਤ ਨਾਮੀ ਬੈਨਰ `ਡਰੀਮ ਰਿਆਲਟੀ ਮੂਵੀਜ਼` ਵਲੋਂ ਇੱਕ ਫ਼ਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਕਿ 1997 ਦੇ ਦੌਰ ਵਿਚਲੇ ਹਾਲਾਤਾਂ ਦੀ ਤਰਜਾਮਾਨੀ ਕਰਦੀ ਉਨਾਂ ਦੇ ਪਰਿਵਾਰਕ ਮੈਂਬਰਾਂ ਦੀ ਸੋਚ, ਇਛਾਵਾਂ ਤੇ ਮਾਨਸਿਕਤਾਂ ਦੀ ਸ਼ਿਕਾਰ ਹੋਈਆਂ ਮਨੁੱਖੀ ਕਦਰਾਂ ਕੀਮਤਾਂ ਦੀ ਕਹਾਣੀ ਹੋਵੇਗੀ।

ਇਸ ਫ਼ਿਲਮ ਵਿੱਚ ਸੁਖਵਿੰਦਰ ਮਿੱਠੂ ਦਾ ਕਿਰਦਾਰ ਅੱਜ ਦਾ ਸੁਪਰਸਟਾਰ ਦੇਵ ਖਰੌੜ ਨਿਭਾਉਂਦੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਨਿਰਦੇਸ਼ਕ ਮਨਦੀਪ ਬੈਨੀਪਾਲ ਵਲੋਂ ਡਾਇਰੈਕਟ ਕੀਤਾ ਜਾਵੇਗਾ ਜੋ ਕਿ 25 ਅਗਸਤ 2019 ਨੂੰ ਸਿਨੇਮਾਘਰਾਂ `ਚ ਦਸਤਕ ਦੇਵੇਗੀ।

 

SHOW MORE