HOME » Top Videos » Films
Share whatsapp

ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਹੋਇਆ ਵਿਆਹ, ਅੱਜ ਅੰਮ੍ਰਿਤਸਰ 'ਚ ਰਿਸੈੱਪਸ਼ਨ ਪਾਰਟੀ

Films | 09:48 AM IST Dec 13, 2018

ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਗਿੰਨੀ ਚਤਾਰਥ ਨਾਲ ਵਿਆਹ ਹੋ ਗਿਆ ਹੈ। ਜਲੰਧਰ ਦੇ ਕਬਾਨਾ ਰਿਜ਼ਾਰਟ ਵਿੱਚ ਵਿਆਹ ਦੀਆਂ ਰਸਮਾਂ ਹੋਈਆਂ। ਅੱਜ ਅੰਮ੍ਰਿਤਸਰ ਵਿਖੇ ਰਿਸੈੱਪਸ਼ਨ ਪਾਰਟੀ ਹੈ। Star Studded ਵਿਆਹਾਂ ਵਿੱਚ ਇੱਕ ਹੋਰ ਨਾਮ ਜੋੜ ਗਿਐ ਹੈ ਤੇ ਉਹ ਹੈ ਕਪਿਲ ਅਤੇ ਗਿੰਨੀ ਦੇ ਵਿਆਹ ਦਾ। ਜਲੰਧਰ ਦੇ ਕਬਾਨਾ ਰਿਜ਼ਾਰਟ ਚ ਵਿਆਹ ਸਮਾਗਮ ਰੱਖਿਆ ਗਿਆ, ਜਿੱਥੇ ਦੋਵੇਂ ਵਿਆਹ ਦੇ ਬੰਧਨ ਚ ਬੰਨ੍ਹ ਗਏ।

ਵਿਆਹ ਸਮਾਗਮ ਵਿੱਚ ਕਾਫ਼ੀ ਰੌਣਕਾਂ ਲੱਗੀਆਂ ਰਹੀਆਂ। ਫ਼ਿਲਮ ਤੇ ਟੈਲੀਵਿਜ਼ਨ ਦੀ ਦੁਨੀਆ ਦੀਆਂ ਕਈ ਨਾਮੀ ਹਸਤੀਆਂ ਵਿਆਹ ਚ ਸ਼ਿਰਕਤ ਕਰਨ ਪਹੁੰਚੀਆਂ। ਵਿਆਹ ਵਿੱਚ ਆਏ ਮਹਿਮਾਨਾਂ ਲਈ ਦੇਸੀ ਅਤੇ ਵਿਦੇਸ਼ੀ ਕਰੀਬ 500 ਫੂਡ ਆਈਟਮਜ਼ ਤਿਆਰ ਕੀਤੀਆਂ ਗਈਆਂ ਸਨ।

ਅੰਮ੍ਰਿਤਸਰੀ ਖਾਣਾ ਖ਼ਾਸ ਤੌਰ ਤੇ ਤਿਆਰ ਕੀਤਾ ਗਿਆ ਸੀ। ਵਿਆਹ ਚ ਨਾਮੀ ਹਸਤੀਆਂ ਦੀ ਆਮਦ ਕਰ ਕੇ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਤੇ ਅੱਜ ਦੋਹਾਂ ਵਲ਼ੋਂ ਅੰਮ੍ਰਿਤਸਰ ਵਿਖੇ ਰਿਸੈੱਪਸ਼ਨ ਪਾਰਟੀ ਦਿੱਤੀ ਜਾਵੇਗੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨਾਮੀ ਹਸਤੀਆਂ ਸ਼ਿਰਕਤ ਕਰਨਗੀਆਂ।

SHOW MORE