HOME » Top Videos » Films
Share whatsapp

ਕੇਸਰੀ ਫਿਲਮ ਹੋਈ ਰਿਲੀਜ, ਸਿਪਾਹੀ ਜੀਵਨ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਚੰਡੀਗੜ੍ਹ ਦੇ ਮੁੰਡੇ ਨੇ ਦੱਸੀਆਂ ਗੱਲਾਂ...

Films | 03:56 PM IST Mar 21, 2019

ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਹ ਫਿਲਮ ਸਾਰਾਗੜ੍ਹੀ ਦੇ ਯੁੱਧ 'ਤੇ ਆਧਾਰਿਤ ਹੈ। ਜਾਂਬਾਜ਼ 21 ਸਿੱਖ ਜੋਧਿਆਂ ਵੱਲੋਂ ਬਹਾਦਰੀ ਨਾਲ ਲੜੀ ਗਈ ਸਾਰਾਗੜ੍ਹੀ ਦੀ ਜੰਗ ਉੱਤੇ ਆਧਾਰਤ ਫ਼ਿਲਮ ‘ਕੇਸਰੀ’ ਵਿੱਚ ਪੰਜਾਬ ਦੇ ਚਾਰ ਨੌਜਵਾਨ ਵੀ ਭੂਮਿਕਾ ਨਿਭਾਈ ਹੈ। ਇਨ੍ਹਾਂ ਚਾਰੋਂ ਵਿੱਚ ਇੱਕ ਨੌਜਵਾਨ ਵਿਵੇਕ ਸੈਨੀ ਨੇ ਫਿਲਮ ਵਿੱਚ ਜੀਵਨ ਸਿੰਘ ਦੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਫਿਲਮ ਵਿੱਚ ਆਪਣੀ ਭੂਮਿਕਾ ਤੇ ਕੈਰੀਅਰ ਬਾਰੇ ਨਿਊਜ਼18 ਪੰਜਾਬ ਨੂੰ ਦੱਸਿਆ ਹੈ। ਜਿਸ ਬਾਰੇ ਤੁਸੀਂ ਉੱਪਰ ਅੱਪਲੋਡ ਵੀਡੀਓ ਵਿੱਚ ਜਾਣ ਸਕਦੇ ਹੋ।

ਵਿਵੇਕ ਸੈਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਕੂਲ ਆਫ਼ ਕਮਿਊਨੀਕੇਸ਼ਨ ਸਟੱਡੀਜ਼ ਦਾ ਗ੍ਰੈਜੂਏਟ ਹੈ ਤੇ ਉਸ ਨੇ ਫ਼ਿਲਮ ਵਿੱਚ ਸਿਪਾਹੀ ਜੀਵਨ ਸਿੰਘ ਦੀ ਭੂਮਿਕਾ ਨਿਭਾਈ ਹੈ। ਵਿਵੇਕ ਨੇ ਖ਼ੁਦ ਦੱਸਿਆ ਕਿ ਸ਼ਹੀਦ ਸਿਪਾਹੀ ਜੀਵਨ ਸਿੰਘ ਦੋਸਤਾਨਾ ਸੁਭਾਅ ਦੇ ਮਾਲਕ ਸਨ ਤੇ ਸਦਾ ਲਤੀਫ਼ੇ ਸੁਣਾਉਂਦੇ ਰਹਿੰਦੇ ਸਨ, ਤਾਂ ਜੋ ਜੰਗ ਦੌਰਾਨ ਮਾਹੌਲ ਗੰਭੀਰ ਨਾ ਹੋਵੇ।

ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਫ਼ਿਲਮ ‘ਕੇਸਰੀ’ ਦੇ ਮੁੱਖ ਅਦਾਕਾਰ ਅਕਸ਼ੇ ਕੁਮਾਰ ਤੇ ਪਰਿਨੀਤੀ ਚੋਪੜਾ ਹਨ। ਸਾਰਾਗੜ੍ਹੀ ਦੀ ਜੰਗ 1897 ਵਿੱਚ ਲੜੀ ਗਈ ਸੀ, ਜਿੱਥੇ ਬ੍ਰਿਟਿਸ਼–ਭਾਰਤੀ ਫ਼ੌਜ ਦੀ 36ਵੀਂ ਸਿੱਖ ਰੈਜਿਮੈਂਟ ਦੇ 21 ਸਿੱਖ ਜੋਧਿਆਂ ਨੇ ਪਸ਼ਤੂਨ ਹਮਲਾਵਰਾਂ ਦੀ 10,000 ਦੀ ਫ਼ੌਜ ਦਾ ਬਹੁਤ ਚਿਰ ਮੁਕਾਬਲਾ ਕੀਤਾ ਸੀ ਤੇ ਕਿਲੇ ਨੂੰ ਬਚਾ ਕੇ ਰੱਖਿਆ ਸੀ। ਸ਼ਹੀਦ ਹੋਣ ਤੋਂ ਪਹਿਲਾਂ ਉਨ੍ਹਾਂ ਅਨੇਕ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ।

12 ਸਤੰਬਰ 1897 ਦਾ ਦਿਨ ਭਾਰਤੀ ਇਤਿਹਾਸ 'ਚ 'ਸਾਰਾਗੜ੍ਹੀ ਦਿਵਸ' ਵਜੋਂ ਯਾਦ ਕੀਤਾ ਜਾਂਦਾ ਹੈ। ਇਸੇ ਸੱਚੀ ਇਤਿਹਾਸਕ ਘਟਨਾ 'ਤੇ ਬਣੀ ਹੈ ਇਹ ਫਿਲਮ। ਹੌਲਦਾਰ ਈਸ਼ਰ ਸ਼ਿੰਗ(ਅਕਸ਼ੈ ਕੁਮਾਰ) ਜੋ ਬ੍ਰਿਟਿਸ਼ ਭਾਰਤ ਵੇਲੇ ਬ੍ਰਿਟਿਸ਼ ਭਾਰਤੀ ਆਰਮੀ 'ਚ ਇਕ ਫੌਜੀ ਹੈ ਅਤੇ ਸਾਰਾਗੜ੍ਹੀ ਦੀ ਪੋਸਟ 'ਤੇ ਤਾਇਨਾਤ ਹੈ। ਈਸ਼ਰ ਸਿੰਗ ਆਪਣੇ 21 ਸਾਥੀਆਂ ਨਾਲ ਇਨ੍ਹਾਂ 10 ਹਜ਼ਾਰ ਅਫਗਾਨੀਆਂ ਨਾਲ ਮੁਕਾਬਲਾ ਕਰਦਾ ਹੈ। ਕੀ 21 ਸਿੱਖ ਸਿਪਾਹੀਆਂ ਦੀ ਬਟਾਲੀਅਨ ਲੜਦੇ-ਲੜਦੇ ਸ਼ਹੀਦ ਹੋ ਜਾਂਦੇ ਹਨ ਜਾਂ ਅਫਗਾਨੀ ਫੌਜੀਆਂ ਨੂੰ ਸਾਰਾਗੜ੍ਹੀ ਦੇ ਕਿਲੇ ਤੋਂ ਖਦੇੜ ਦਿੰਦੇ ਹਨ? ਸਿਰਫ 21 ਸਿਪਾਹੀ ਕਿਵੇਂ 10 ਹਜ਼ਾਰ ਅਫਗਾਨੀ ਫੌਜ ਨਾਲ ਮੁਕਾਬਲਾ ਕਰਦੇ ਹਨ? ਇਹੀ ਇਸ ਫਿਲਮ 'ਚ ਦਿਖਾਇਆ ਗਿਆ ਹੈ।

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ ਬਾਕਸ ਆਫਿਸ 'ਤੇ ਰਿਕਾਰਡ ਤੋੜ੍ਹੇਗੀ। ਕ੍ਰਿਟਿਕਸ ਨੇ ਵੀ 'ਕੇਸਰੀ' ਦੀ ਕਹਾਣੀ ਦੀ ਕਾਫੀ ਤਾਰੀਫ ਕੀਤੀ ਹੈ। ਹੋਲੀ ਵਾਲੇ ਦਿਨ ਰਿਲੀਜ਼ ਹੋਣ ਵਾਲੀ ਫਿਲਮ 'ਕੇਸਰੀ' ਦੇਸ਼ਭਗਤੀ ਨਾਲ ਭਰਪੂਰ ਫਿਲਮ ਹੈ।

SHOW MORE