HOME » Top Videos » Films
Share whatsapp

ਲਤਾ ਮੰਗੇਸ਼ਕਰ ਨੇ ਕੁੱਝ ਵੱਖਰੇ ਅੰਦਾਜ਼ 'ਚ ਈਸ਼ਾ 'ਤੇ ਆਨੰਦ ਨੂੰ ਦਿੱਤਾ ਵਿਆਹ 'ਤੇ ਤੋਹਫ਼ਾ

Films | 08:49 PM IST Dec 15, 2018

ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੀ ਰਿਸੈਪਸ਼ਨ ਪਾਰਟੀ 'ਚ ਬਹੁਤ ਸਾਰੇ ਬਾਲੀਵੁੱਡ ਸਟਾਰ, ਮਸ਼ਹੂਰ ਨੇਤਾ ਅਤੇ ਖਿਡਾਰੀ ਸ਼ਾਮਲ ਹੋਏ। ਇਹ ਯਕੀਨੀ ਤੌਰ 'ਤੇ 2018 ਦੀ ਸਭ ਤੋਂ ਵੱਡਾ ਸੇਲਿਬ੍ਰਿਟੀ ਵਿਆਹ ਸੀ। ਜੋੜੇ ਨੇ 12 ਦਸੰਬਰ ਨੂੰ ਅੰਬਾਨੀ ਦੇ ਮੁੰਬਈ ਨਿਵਾਸ ਚ ਇਹ ਪਾਰਟੀ ਰੱਖੀ ਸੀ ਜਿੱਥੇ ਹਰ ਕਿਸੇ ਨੇ ਆਪਣੇ ਤਰੀਕੇ ਨਾਲ ਇਸ ਨਵੀਂ ਵਿਆਹੀ ਜੋੜੀ ਨੂੰ ਆਪਣਾ ਆਸ਼ੀਰਵਾਦ ਦਿੱਤਾ। ਉੱਥੇ ਹੀ ਉੱਘੇ ਗਾਇਕਾ ਲਤਾ ਮੰਗੇਸ਼ਕਰ ਨੇ ਦੋਹਾਂ ਨੂੰ ਇਕ ਬਹੁਤ ਹੀ ਖਾਸ ਤਰੀਕੇ ਨਾਲ ਆਪਣਾ ਪਿਆਰ ਦਿਖਾਇਆ।

ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਲਈ ਪਿਆਰ ਦੇ ਤੋਹਫੇ ਵੱਜੋਂ ਲੇਜੈਂਡ ਲਤਾ ਮੰਗੇਸ਼ਕਰਜੀ ਨੇ ਆਪਣੀ ਖੁਦ ਦੀ ਆਵਾਜ਼ ਵਿੱਚ ਨਵੇਂ ਵਿਆਹੇ ਜੋੜੇ ਲਈ ਇੱਕ ਵਿਸ਼ੇਸ਼ ਸੰਦੇਸ਼ ਲਿਖ ਕੇ ਆਪਣੀਆਂ ਅਸੀਸਾਂ ਦਿੱਤੀਆਂ। ਇਹ ਵਿਸ਼ੇਸ਼ ਸੰਦੇਸ਼ ਗਾਇਤ੍ਰੀ ਮੰਤਰ ਵੱਜੋਂ ਭੇਜਿਆ।

ਇਹ ਰਿਕਾਰਡਿੰਗ 12 ਦਸੰਬਰ ਨੂੰ ਜੋੜੇ ਦੇ ਵਿਆਹ ਦੀਆਂ ਰਸਮਾਂ ਦੇ ਦੌਰਾਨ ਚਲਾਈ ਗਈ ਸੀ। ਇਹ ਵਿਆਹ ਗੁਜਰਾਤੀ ਪਰੰਪਰਾਵਾਂ ਅਤੇ ਹਿੰਦੂ ਵੈਦਿਕ ਰਵਾਇਤਾਂ ਦੇ ਅਨੁਸਾਰ ਕੀਤਾ ਗਿਆ ਸੀ।

ਕਈ ਸਾਲਾਂ ਬਾਅਦ ਲਤਾਜੀ ਨੇ ਆਪਣੀ ਆਵਾਜ਼ ਵਿਚ ਇਹ ਰਚਨਾ ਦਰਜ ਕਰਵਾਈ ਹੈ। ਜਿਸ ਨਾਲ ਇਸ ਹਿੰਦੂ ਵੈਦਿਕ ਵਿਆਹ ਨੂੰ ਹੋਰ ਵਿਸ਼ੇਸ਼ ਬਣਾ ਦਿੱਤਾ।

ਰਿਕਾਰਡਿੰਗ ਚਲਾਉਣ ਤੋਂ ਪਹਿਲਾਂ ਪ੍ਰਸਿੱਧ ਅਦਾਕਾਰ ਸ਼੍ਰੀ ਅਮਿਤਾਭ ਬੱਚਨ ਨੇਸਭ ਨੂੰ ਇੰਟ੍ਰੋਡਕਸ਼ਨ ਦਿੱਤੀ ਅਤੇ ਫੇਰ ਇਸ ਗਾਇਤ੍ਰੀ ਮੰਤਰ ਨੂੰ ਰਸਮਾਂ ਦੌਰਾਨ ਚਲਾਇਆ ਗਿਆ।

SHOW MORE