HOME » Videos » Entertainment
Share whatsapp

ਮਾਧੂਰੀ ਦੀਕਸ਼ਿਤ ਦੇ ਵੱਡੇ ਫੈਨ ਚੰਨਾ ਚੂੜੇ ਵਾਲੇ ਨੇ ਮਨਾਇਆ ਮਾਧੂਰੀ ਦਾ 51 ਜਨਮਦਿਨ

Entertainment | 07:28 PM IST May 16, 2018

ਅੰਮ੍ਰਿਤਸਰ: 15 ਮਈ ਨੂੰ ਬਾਲੀਵੁੱਡ ਅਦਾਕਾਰਾ ਮਾਧੂਰੀ ਦੀਕਸ਼ਿਤ ਨੇ ਆਪਣਾ 51ਵਾਂ ਜਨਮਦਿਨ ਮਨਾਇਆ। ਮਾਧੂਰੀ ਦਾ ਜਨਮਦਿਨ ਉਹਨਾਂ ਦੇ ਜ਼ਬਰਦਸਤ ਫੈਨ ਅੰਮ੍ਰਿਤਸਰ ਦੇ ਚੰਨਾ ਚੂੜਾ ਵਾਲੇ ਉਰਫ਼ ਗੁਰਚਰਨ ਸਿੰਘ ਨੇ ਵੀ ਸ਼ਾਨਦਾਰ ਤਰੀਕੇ ਨਾਲ ਮਨਾਇਆ। ਮਾਧੂਰੀ ਦੀਕਸ਼ਿਤ ਦੀਆਂ ਫਿਲਮਾਂ ਦੇ ਗਾਣੇ ਵਜਾ ਕੇ ਕੇਕ ਕੱਟਿਆ ਗਿਆ ਅਤੇ ਮਾਧੂਰੀ ਦੀ ਤਸਵੀਰ ਨੂੰ ਕੇਕ ਖਵਾਇਆ ਗਿਆ।

ਗੁਰਚਰਨ ਸਿੰਘ ਯਾਨੀ ਚੰਨਾ ਚੂੜਾ ਵਾਲੇ ਵੱਲੋਂ ਤਿਆਰ ਕੀਤਾ ਚੂੜਾ ਮਾਧੂਰੀ ਦੀਕਸ਼ਿਤ ਨੇ ਆਪਣੀ ਫਿਲਮ 'ਖਿਲਾਫ਼' ਵਿੱਚ ਪਾਇਆ ਸੀ। ਫ਼ਿਲਮ ਤੋਂ ਬਾਅਦ ਗੁਰਚਰਨ ਸਿੰਘ ਚੰਨਾ ਚੂੜਾ ਵਾਲੇ ਦੇ ਨਾਮ ਨਾਲ ਮਸ਼ਹੂਰ ਹੋ ਗਏ। ਮਾਧੂਰੀ ਦੀਕਸ਼ਿਤ ਦੇ ਵਿਆਹ ਉੱਤੇ ਵੀ ਗੁਰਚਰਨ ਸਿੰਘ ਨੇ ਖਾਸ ਚੂੜਾ ਤਿਆਰ ਕਰ ਉਸਨੂੰ ਭੇਜਿਆ ਸੀ ਅਤੇ ਹੋਰ ਵੀ ਕਈ ਫ਼ਿਲਮਾਂ ਵਿੱਚ ਉਸ ਵੱਲੋਂ ਤਿਆਰ ਚੂੜੇ ਦਾ ਇਸਤੇਮਾਲ ਹੋਇਆ ਹੈ।

SHOW MORE