HOME » Videos » Films
Share whatsapp

ਨਵੇਂ ਵਿਵਾਦ 'ਚ ਘਿਰੇ 'ਵਿਵਾਦਾਂ ਦੇ ਕਿੰਗ' ਮੀਕਾ, ਇਸ ਕਾਰਨ ਉੱਡ ਰਹੀ ਖਿੱਲੀ

Films | 11:18 AM IST Aug 12, 2019

ਅਕਸਰ ਵਿਵਾਦਾਂ 'ਚ ਰਹਿਣ ਵਾਲੇ ਬਾਲੀਵੁੱਡ ਗਾਇਕ ਮੀਕਾ ਸਿੰਘ ਦਾ ਇੱਕ ਹੋਰ ਨਵਾਂ ਵਿਵਾਦ ਸਾਹਮਣੇ ਆਇਆ ਹੈ। ਬੀਤੇ ਦਿਨਾਂ ਵਿੱਚ ਖਾਲਿਸਤਾਨ ਅੰਦੋਲਨ ਦੇ ਸਮਰਥਕ ਗੋਪਾਲ ਚਾਵਲਾ  ਨਾਲ  ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਪਾਕਿਸਤਾਨ ਤੋਂ ਮੀਕਾ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਕਰਾਚੀ ਦਾ ਦੱਸਿਆ ਜਾ ਰਿਹੈ, ਜਿਥੇ ਮੀਕਾ ਨੇ 8 ਅਗਸਤ ਨੂੰ ਪਰਫਾਰਮ ਕੀਤਾ ਸੀ। ਯਾਨੀ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਣ ਦੇ ਬਾਅਦ ਮੀਕਾ ਨੇ ਕਰਾਚੀ 'ਚ ਪਰਫਾਰਮ ਕੀਤਾ।

ਜਾਣਕਾਰੀ ਮੁਤਾਬਕ ਕਰਾਚੀ ਦੇ ਇੱਕ ਅਰਬਪਤੀ ਦੇ ਬੇਟੇ ਦਾ ਵਿਆਹ ਸਮਾਗਮ ਸੀ, ਜਿਸ 'ਚ ਪਰਫਾਰਮ ਕਰ ਮੀਕਾ ਨੇ ਕਰੀਬ ਡੇਢ ਲੱਖ ਡਾਲਰ ਵਸੂਲੇ ਹਨ। ਦੱਸ ਦਈਏ ਕਿ ਕਰਾਚੀ ਦਾ ਇਹ ਅਰਬਪਤੀ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਰਨਲ ਪਰਵੇਜ਼ ਮੁਸ਼ਰਫ ਦਾ ਕਰੀਬੀ ਹੈ। ਇਸ ਤੋਂ ਪਹਿਲਾ ਬੀਤੇ ਦਿਨ ਮੀਕਾ ਦੀਆਂ ਪਾਕਿਸਾਤਨ ਚ ਬੈਠੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨਾਲ ਤਸਵੀਰਾਂ ਸਾਹਮਣੇ ਆਈਆਂ ਸਨ।

ਜ਼ਿਕਰਰਯੋਗ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਬਾਲੀਵੁੱਡ ਦੇ ਮਸ਼ਹੂਰ ਮੀਕਾ ਸਿੰਘ ਖਾਲਿਸਤਾਨ ਅੰਦੋਲਨ ਦੇ ਸਮਰਥਕ ਗੋਪਾਲ ਚਾਵਲਾ ਨਾਲ ਨਜ਼ਰ ਆਏ। ਮੀਕਾ ਦੀਆਂ ਇਹ ਤਸਵੀਰਾਂ ਨਨਕਾਣਾ ਸਾਹਿਬ ਵਿਚ ਉਨ੍ਹਾਂ ਦੀ ਯਾਤਰਾ ਦੌਰਾਨ ਗੋਪਾਲ ਚਾਵਲਾ ਨਾਲ ਖਿੱਚੀਆਂ ਗਈਆਂ ਸਨ, ਜੋ ਵਾਇਰਲ ਹੋ ਗਈਆਂ।

SHOW MORE