HOME » Top Videos » Films
Share whatsapp

ਦੇਵਾ ਆਨੰਦ ਦੇ 5 ਮਸ਼ਹੂਰ dialogue..ਵੀਡੀਓ 'ਚ ਦੇਖੋ

Films | 05:54 PM IST Sep 26, 2018

ਐਵਰਗ੍ਰੀਨ ਹੀਰੋ ਕਹੇ ਜਾਣ ਵਾਲੇ ਦੇਵ ਆਨੰਦ ਦਾ ਜਨਮ 26 ਸਤੰਬਰ ,1923 ਨੂੰ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਘਰੋਟਾ ਵਿੱਚ ਹੋਇਆ ਸੀ। ਅੱਜ ਉਨ੍ਹਾਂ ਦਾ ਜਨਮਦਿਨ ਹੈ। ਉਨ੍ਹਾਂ ਦੇ ਪਿਤਾ ਪਿਸ਼ੌਰੀ ਲਾਲ ਆਨੰਦ ਗੁਰਦਾਸਪੁਰ ਦੇ ਮੰਨੇ ਪ੍ਰਮੰਨੇ ਵਕੀਲ ਸਨ।

ਉਨ੍ਹਾਂ ਦੀ ਸਕੂਲਿੰਗ ਡਲਹੌਜ਼ੀ ਵਿੱਚ ਹੋਈ ਜਦੋਂ ਕਿ ਲਾਹੌਰ ਤੋਂ ਉੁਨ੍ਹਾਂ ਨੇ ਇੰਗਲਿਸ਼ ਲਿਟਰੇਚਰ ਵਿੱਚ ਗ੍ਰੈਜੁਏਸ਼ਨ ਕੀਤੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੇਵ ਆਨੰਦ ਨੇ ਮੰੁਬਈ ਜਾਣ ਦਾ ਫੈਸਲਾ ਕੀਤਾ ਅਤੇ ਉਹ 1940 ਦੇ ਦਹਾਕੇ ਵਿੱਚ ਮੁੰਬਈ ਆ ਗਏ। ਇੱਥੇ ਗੁਜਾਰਾ ਕਰਨ ਦੇ ਲਈ ਉਨ੍ਹਾਂ ਨੇ ਨੌਕਰੀ ਲੱਭੀ ਅਤੇ ਉਨ੍ਹਾਂ ਨੂੰ ਮਿਲਿਟਰੀ ਸੈਂਸਰ ਆਫਿਸ ਵਿੱਚ ਕਲਰਕ ਦੀ ਨੌਕਰੀ ਮਿਲ ਗਈ।

ਇਸ ਤੋਂ ਬਾਅਦ ਉਹ ਅਕਾਊਟਿੰਗ ਫਰਮ ਦੇ ਨਾਲ ਜੁੜ ਗਏ ਅਤੇ ਉਨ੍ਹਾਂ ਨੇ ਉੱਥੇ ਵੀ ਕਲਰਕ ਦੀ ਨੌਕਰੀ ਕੀਤੀ।ਦੇਵ ਆਨੰਦ ਨੂੰ ਅਦਾਕਾਰ ਬਣਨ ਦਾ ਸੌਂਕ ਅਸ਼ੋਕ ਕੁਮਾਰ ਨੂੰ ਦੇਖ ਕੇ ਪੈਦਾ ਹੋਇਆ।ਉਨ੍ਹਾਂ ਨੇ ਅਸ਼ੋਕ ਕੁਮਾਰ ਦੀ ` ਅਛੂਤ ਕੰਨਿਆ` ਅਤੇ `ਕਿਸਮਤ` ਦੇਖੀ ਤਾਂ ਉਸ ਤੋਂ ਬਾਅਦ ਫੈਸਲਾ ਕਰ ਲਿਆ ਕਿ ਉਹ ਅਦਾਕਾਰ ਬਣਨਗੇ।

ਇਸ ਤਰ੍ਹਾਂ ਐਕਟਿੰਗ ਵਿੱਚ ਜਾਣ ਦਾ ਉਨ੍ਹਾਂ ਨੇ ਮਨ ਬਣਾਇਆ ਤਾਂ ਉਹ ਪ੍ਰਭਾਸ ਫਿਲਮਜ਼ ਦੇ ਦਫਤਰ ਵਿੱਚ ਜ਼ਬਰਦਸਤੀ ਵੜ ਗਏ। ਉਹ ਸਟੂਡੀਓ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਸਫਲ ਰਹੇ।ਉਪਰੋਕਤ ਅੱਪਲੋਡ ਵੀਡੀਓ ਵਿੱਚ ਤੁਸੀਂ ਦੇਵਾ ਆਨੰਦ ਦੇ ਪੰਜ ਟਾਪ  ਡਾਇਲਾਗ  ਸੁਣ ਸਕਦੇ ਹੋ।

SHOW MORE