HOME » Videos » Entertainment
Share whatsapp

ਅੰਮ੍ਰਿਤਸਰ 'ਚ ਸੋਨਾਕਸ਼ੀ, ਦੁਕਾਨਦਾਰਾਂ ਨੂੰ ਹੋਣ ਲੱਗਾ ਨੁਕਸਾਨ, ਜਨਤਾ ਵੀ ਹੋਈ ਔਖੀ...

Entertainment | 03:56 PM IST Feb 05, 2019

ਅੰਮ੍ਰਿਤਸਰ ਵਿੱਚ ਇਨ੍ਹੀਂ ਦਿਨੀਂ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਕਾਰਨ ਆਮ ਲੋਕ ਪਰੇਸ਼ਾਨ ਹਨ। ਦਰਬਾਰ ਸਾਹਿਬ ਕੰਪਲੈਕਸ ਨੇੜੇ ਸੋਨਾਕਸ਼ੀ ਸਿਨ੍ਹਾ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ, ਜਿਸ ਕਾਰਨ ਰੱਸੀਆਂ ਨਾਲ ਰਾਹ ਬੰਦ ਕੀਤੇ ਗਏ ਹਨ। ਅਜਿਹਾ ਹੋਣ ਦੇ ਚਲਦੇ ਸ਼ਰਧਾਲੂ ਖੱਜਲ-ਖੁਆਰ ਹੋ ਰਹੇ ਨੇ ਅਤੇ ਨਾਲ ਹੀ ਦੁਕਾਨਦਾਰਾਂ ਨੂੰ ਵੀ ਦੁਕਾਨਾਂ ਖੋਲ੍ਹਣ ਲਈ 12-12 ਵਜੇ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਸੂਟਿੰਗ ਲਈ ਸੋਨਾਕਸ਼ੀ ਸਿਨਾਂ ਸੈਟ ਉਤੇ ਪੁੱਜੀ ਤਾਂ ਫਿਲਮ ਦੀ ਯੂਨਿਟ ਵੱਲੋਂ ਰੱਸੀਆਂ ਨਾਲ ਬਜਰਾਂ ਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ। ਦੁਕਾਨਦਾਰ ਨੂੰ ਆਪਣੀ ਦੁਕਾਨਾ ਤੱਕ ਨਹੀਂ ਖੋਲ੍ਹਣ ਦਿੱਤੀਆਂ ਗਈ। ਦੁਪਹਿਰਾ 12 ਵਜੇ ਤੱਕ ਦੁਕਾਨਦਾਰ ਇੰਤਜਾਰ ਕਰਦੇ ਰਹੇ। ਫਿਲਮ ਦੀ ਯੂਨਿਟ ਦੇ ਲੋਕਾਂ ਨੇ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ। ਪਹਿਲਾਂ ਤਾਂ ਸਿਰਫ ਇੱਕ ਘੰਟੇ ਸ਼ੂਟਿੰਗ ਦੀ ਗੱਲ ਕਹਿੰਦੇ ਰਹੇ, ਪਰ ਸ਼ੂਟਿੰਗ 12 ਵਜੇ ਤੱਕ ਚੱਲਦੀ ਰਹੀ। ਦੁਕਾਨਦਾਰ ਆਪਣੀਆਂ ਦੁਕਾਨਾਂ 12 ਵਜੇ ਤੱਕ ਨਹੀਂ ਖੋਲ੍ਹ ਸਕੇ ਤੇ ਲੋਕ ਵੀ ਖੁੱਜਲ ਹੁੰਦੇ ਰਹੇ।

ਸਭ ਤੋਂ ਅਹਿਮ ਜੋ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਇਹ ਕਿ ਇਹ ਸ਼ੂਟਿੰਗ ਨਗਰ ਨਿਗਮ ਦੀ ਮਨਜ਼ੂਰੀ ਤੋਂ ਬਿਨ੍ਹਾਂ ਕੀਤੀ ਜਾ ਰਹੀ ਹੈ। ਲੋਕ ਖੱਜਲ ਹੁੰਦੇ ਰਹੇ ਪਰ ਪ੍ਰਸਾਸ਼ਨ ਦੇ ਕਿਸੇ ਅਧਿਕਾਰੀ ਨੇ ਮੌਕੇ ਉਤੇ ਪੁੱਜਣ ਦੀ ਜਹਿਮਤ ਨਹੀਂ ਕੀਤੀ। ਮਾਮਲਾ ਮੀਡੀਆਂ ਵਿੱਚ ਆਉਣ ਕਾਰਨ ਜੁਆਇੰਟ ਕਮਿਸ਼ਨਰ ਕਾਰਵਾਈ ਦੀ ਗੱਲ ਕਹਿ ਰਹੇ ਹਨ।

ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੇ ਬਜਰਾਂ ਚ ਕਿੰਨੀ ਆਵਾਜਾਈ ਹੁੰਦੀ ਹੈ ਸਭ ਜਾਣਦੇ ਪਰ ਕਈ ਘੰਟੇ ਇਹ ਬਜਾਰ ਤੇ ਰਾਸਤੇ ਬੰਦ ਰਹੇ। ਇੰਨਾਂ ਹੀ ਨਹੀਂ ਇੱਥੇ ਬਾਲੀਵੁੱਡ ਸਟਾਰ ਸ਼ੁਟਿੰਗ ਲਈ ਪੁੱਜੇ ਪਰ ਪ੍ਰਸਾਸ਼ਨ ਬੇਖਬ ਹੈ। ਹੁਣ ਸਵਾਲ ਇਹ ਵੀ ਹੈ ਕਿ ਇਸ ਸ਼ੂਟਿੰਗ ਦੌਰਾਨ ਗਰੀਬ ਦੁਕਾਨਦਾਰਾਂ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ।

SHOW MORE