HOME » Top Videos » Films
Share whatsapp

ਸਨੀ ਲਿਓਨ ਦੇ 'ਫ਼ੋਨ ਨੰਬਰ' ਨੇ ਇਸ ਬੰਦੇ ਦੀ ਜਾਨ ਨੂੰ ਪਾਈ ਵਿਪਦਾ

Films | 05:29 PM IST Jul 30, 2019

ਜੇ ਤੁਹਾਡੇ ਫ਼ੋਨ ਤੇ ਲਗਾਤਾਰ ਲੋਕ ਕਾਲ ਕਰ ਕੇ ਤੁਹਾਡੇ ਨਾਲ ਨਹੀਂ ਕਿਸੇ ਮਸ਼ਹੂਰ ਹਸਤੀ ਨਾਲ ਗੱਲ ਕਰਵਾਉਣ ਦੀ ਜ਼ਿੱਦ ਕਰਨ ਤਾਂ ਤੁਹਾਡਾ ਕੀ ਹਾਲ ਹੋਵੇਗਾ। ਕੁੱਝ ਅਜਿਹਾ ਹੀ ਦਿੱਲੀ ਦੇ ਪੀਤਮਪੁਰਾ ਚ ਰਹਿਣ ਵਾਲੇ ਪੁਨੀਤ ਅਗਰਵਾਲ ਨਾਲ ਹੋਇਆ। ਉਨ੍ਹਾਂ ਦੀ ਇਸ ਮੁਸ਼ਕਲ ਪਿੱਛੇ ਹੋਰ ਕੋਈ ਨਹੀਂ ਮਸ਼ਹੂਰ ਅਦਾਕਾਰਾ ਸਨੀ ਲਿਓਨ ਹਨ।

ਜੀ ਹਾਂ ਸਨੀ ਲਿਓਨ ਨੇ ਆਪਣੀ ਨਵੀਂ ਫ਼ਿਲਮ 'ਅਰਜੁਨ ਪਟਿਆਲਾ' ਵਿੱਚ ਇੱਕ ਸੀਨ 'ਚ ਜੋ ਫ਼ੋਨ ਨੰਬਰ ਬੋਲਿਆ ਹੈ ਉਹ ਅਸਲ ਵਿੱਚ ਪੁਨੀਤ ਦਾ ਹੈ। 27 ਸਾਲ ਦੇ ਪੁਨੀਤ ਦਾ ਕਹਿਣਾ ਹੈ ਕਿ ਉਹ ਇੱਕ ਹਫ਼ਤਾ ਪਹਿਲਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਕਾਫ਼ੀ ਦੁਖੀ ਹਨ। ਉਨ੍ਹਾਂ ਨੂੰ ਰੋਜ਼ 100 ਫ਼ੋਨ ਕਾਲ ਆ ਰਹੇ ਹਨ। ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਤੋਂ ਲੋਕ ਕਾਲ ਕਰ ਕੇ ਸਨੀ ਨਾਲ ਮੁਲਾਕਾਤ ਜਾਂ ਗੱਲ ਕਰਵਾਉਣ ਦੀ ਜ਼ਿੱਦ ਕਰ ਰਹੇ ਹਨ।

ਪੁਨੀਤ ਨੇ ਮੌਰੀਆ ਐਨਕਲੇਵ ਥਾਣੇ ਚ ਸ਼ਿਕਾਇਤ ਵੀ ਦਿੱਤੀ ਹੈ। ਪੁਨੀਤ ਆਪਣੀ ਪਛਾਣ ਦੱਸਦਾ ਹੈ ਤਾਂ ਕਾਲ ਕਰਨ ਵਾਲੇ ਉਸ ਨੂੰ ਗਾਲ਼ਾਂ ਕੱਢਣ ਲੱਗਦੇ ਹਨ। ਪੁਨੀਤ ਨੇ ਫ਼ਿਲਮ ਦੇ ਡਾਇਰੈਕਟਰ ਖ਼ਿਲਾਫ਼ ਅਦਾਲਤ ਚ ਜਾਣ ਦੀ ਤੇਰੀ ਕਰ ਲਈ ਹੈ।

SHOW MORE