HOME » Top Videos » Films
Share whatsapp

Video: Prince Narula ਕਿਵੇਂ ਬਣਿਆ Prince Yuvika Narula

Films | 04:53 PM IST Jul 27, 2018

ਰਿਐਲਿਟੀ ਸ਼ੋਅਜ਼ MTV Roadies X2, MTV Splitsvilla 8 ਤੇ Bigg Boss 9 ਦੇ ਵਿੰਨਰ ਰਹਿ ਚੁੱਕੇ ਪ੍ਰਿੰਸ ਨਰੂਲਾ ਨੇ ਨਿਊਜ਼ 18 ਪੰਜਾਬ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਉਹ 2018 ਦੇ ਅੰਤ ਜਾਂ 2019 ਦੀ ਸ਼ੁਰੂਆਤ ਵਿੱਚ ਗਰਲਫਰੈਂਡ ਯੁਵਿਕਾ ਚੌਧਰੀ ਨਾਲ ਵਿਆਹ ਕਰਵਾ ਲੈਣਗੇ।

ਹਾਲਹਿ ਵਿੱਚ ਪ੍ਰਿੰਸ ਨੇ ਚੰਡੀਗੜ੍ਹ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ। ਪ੍ਰਿੰਸ ਜੋ ਅੱਜ ਕੱਲ ਮੁੰਬਈ ਰਹਿੰਦੇ ਨੇ, ਉਹ ਆਪਣੇ ਆਉਣ ਵਾਲੇ ਗਾਣੇ Burnout ਦੀ ਪ੍ਰਮੋਸ਼ਨ ਲਈ ਚੰਡੀਗੜ੍ਹ ਆਏ ਸਨ। ਇਸ ਮੌਕੇ ਉਨ੍ਹਾਂ ਨੇ ਆਪਣੀ ਭੈਣ ਨਾਲ ਵੀ ਰੂਬਰੂ ਕਰਵਾਇਆ ਅਤੇ ਦੱਸਿਆ ਕਿ ਉਨ੍ਹਾਂ ਦੀ ਭੈਣ ਪ੍ਰੀਤੀਕਾ ਜੋ ਇੱਕ ਫੈਸ਼ਨ ਡਿਜ਼ਾਇਨਰ ਨੇ ਉਹ ਮਿਸਟਰ ਐਂਡ ਮਿਸਿਜ਼ ਪ੍ਰਿੰਸਿਸ ਫੈਸ਼ਨ ਕਰਵਾਉਣਗੇ। ਇਸ ਸ਼ੋਅ ਵਿੱਚ ਪ੍ਰਿੰਸ ਤੇ ਯੁਵਿਕਾ ਜੱਜ ਹੋਣਗੇ।

ਪ੍ਰਿੰਸ ਨੇ ਆਪਣੇ ਆਉਣ ਵਾਲੇ ਗਾਣੇ Burnout ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਹ ਗਾਣਾ ਖੁਦ ਗਾਇਆ ਹੈ ਤੇ ਇਸ ਵਿੱਚ ਕਾਰਾਂ ਨੂੰ ਦਿਖਾਇਆ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਕਾਰਾਂ ਦਾ ਬਹੁਤ ਸ਼ੌਕ ਹੈ। ਆਪਣੇ ਸੰਘਰਸ਼ ਦੇ ਦਿਨਾਂ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿਤਾ ਨਾਲ ਸੂਟਾਂ ਵਾਲੀ ਦੁਕਾਨ ਤੇ ਵੀ ਕੰਮ ਕੀਤਾ ਹੈ ਤੇ ਮਿਹਨਤ ਸਦਕਾ ਹੀ ਉਹ ਅੱਜ ਇੱਥੋਂ ਤੱਕ ਪਹੁੰਚੇ ਹਨ।

SHOW MORE