HOME » Videos » Entertainment
Share whatsapp

ਜਦੋਂ ਜੈਸਮੀਨ ਦੀ ਮਾਂ ਨੇ ਗੁੱਸੇ ਵਿੱਚ ਕਿਹਾ, 'ਮੈਨੂੰ ਨਹੀਂ ਪਸੰਦ ਗੈਰੀ ਸੰਧੂ'... ਦੇਖੋ ਵੀਡੀਓ

Entertainment | 11:15 AM IST Sep 11, 2018

ਪੰਜਾਬੀ ਇੰਡਸਟਰੀ ਵਿੱਚ ਇਨ੍ਹੀਂ ਦਿਨੀਂ ਇੱਕ ਜੋੜੀ ਬੜੀ ਚਰਚਾ ਵਿੱਚ ਹੈ। ਦੋਵੇਂ ਗਾਇਕ ਹਨ ਤੇ ਲੋਕਾਂ ਵਿੱਚ ਚਹੇਤੇ ਹਨ। ਅਸੀਂ ਗੱਲ ਕਰ ਰਹੇ ਹਾਂ ਜੈਸਮੀਨ ਸੈਂਡਲਾਸ ਤੇ ਗੈਰੀ ਸੰਧੂ ਦੀ। ਜੀ ਹਾਂ, ਤੁਸੀਂ ਅਕਸਰ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਦੋਵਾਂ ਦੀਆਂ ਵੀਡੀਓਜ਼ ਦੇਖਦੇ ਹੋਵੋਗੇ ਜਿਸ ਵਿੱਚ ਇਹ ਇੱਕ ਦੂਜੇ ਨਾਲ ਮਖੌਲ ਕਰਦੇ ਨਜ਼ਰ ਆਉਂਦੇ ਹਨ ਤੇ ਸੂਤਰਾਂ ਮੁਤਾਬਕ ਇਹ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਜੈਸਮੀਨ ਤੇ ਗੈਰੀ ਅਕਸਰ ਵੀਡੀਓਜ਼ ਵਿੱਚ ਇੱਕ-ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਹਨ।

ਪਰ ਹਾਲ ਹੀ ਵਿੱਚ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਜਿਸ ਵਿੱਚ ਜੈਸਮੀਨ ਦੀ ਮਾਂ ਗੁੱਸੇ ਵਿੱਚ ਕਹਿ ਰਹੀ ਆ ਕਿ ਉਸਨੂੰ ਗੈਰੀ ਸੰਧੂ ਨਹੀਂ ਪਸੰਦ। ਜੈਸਮੀਨ ਦਾ ਮਾਂ ਨੇ ਵੀਡੀਓ ਵਿੱਚ ਸਾਫ਼-ਸਾਫ਼ ਜੈਸਮੀਨ ਨੂੰ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਨਹੀਂ ਪਸੰਦ ਜੋ ਉਹ ਕਰ ਰਹੀ ਹੈ ਤੇ ਨਾ ਹੀ ਗੈਰੀ ਸੰਧੂ ਨੂੰ ਉਸਨੂੰ ਪਿਆਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਕੀ ਗੈਰੀ ਨੇ ਕਦੀਂ ਉਸਦੀ ਕੇਅਰ ਕੀਤੀ ਹੈ, ਕਦੀਂ ਉਸਨੇ ਤੈਨੂੰ ਪੁੱਛਿਆ ਹੈ ਕਿ ਤੈਨੂੰ ਕੀ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਜੇ ਕੋਈ ਕਿਸੇ ਨੂੰ ਪਿਆਰ ਕਰਦਾ ਹੈ ਤਾਂ ਉਸਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਤੇ ਇਹ ਪਹਿਲੀ ਵਾਰ ਹੈ ਜਦੋਂ ਜੈਸਮੀਨ ਦੀ ਮਾਂ ਨੇ ਖੁੱਲ ਕੇ ਇਹ ਗੱਲਾਂ ਕਹੀਆਂ ਤੇ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ।

ਤੁਸੀਂ ਵੀ ਦੇਖੋ ਇਹ ਵੀਡੀਓ...

SHOW MORE