HOME » Top Videos » Films
Share whatsapp

'ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਮੁੰਡਾ ਆਪਣੇ'...ਢੋਲ ਦੀ ਥਾਪ 'ਤੇ ਜੰਮ ਕੇ ਨੱਚੇ ਰਣਵੀਰ

Films | 03:44 PM IST Nov 05, 2018

ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁਕੀਆਂ ਹਨ...ਤੇ ਇਸਦੀ ਖੁਸ਼ੀ ਰਣਵੀਰ ਦੇ ਚਿਹਰੇ 'ਤੇ ਸਾਫ ਝਲਕ ਰਹੀ ਹੈ। ਇਹਨਾਂ ਰਸਮਾਂ ਦੌਰਾਨ ਰਣਵੀਰ ਸਿੰਘ ਢੋਲ ਦੀ ਥਾਪ 'ਤੇ ਜੰਮ ਕੇ ਭੰਗੜਾ ਪਾਉਂਦੇ ਨਜ਼ਰ ਆਏ। ਦੀਪਿਕਾ ਅਤੇ ਰਣਵੀਰ ਦਾ ਵਿਆਹ ਇਸ ਸਮੇਂ ਸੁਰਖੀਆਂ ਵਿੱਚ ਹੈ। ਇਨ੍ਹਾਂ ਦੇ ਫੈਨਸ ਦੋਵਾਂ ਦੇ ਵਿਆਹ ਦੇ ਬਾਰੇ ਵਿੱਚ ਹਰ ਗੱਲ ਜਾਨਣਾ ਚਾਉਂਦੇ ਹਨ। ਇੱਕ ਇੰਟਰਵਿਊ 'ਚ ਦੀਪਿਕਾ ਨੇ ਕਿਹਾ ਕਿ ਉਹ ਆਪਣੇ ਵਿਆਹ ਨੂੰ ਲੈ ਕੇ ਬਿਲਕੁੱਲ ਉਸ ਤਰੀਕੇ ਨਾਲ ਐਕਸਾਈਟੇਡ ਹੈ ਜਿਸ ਤਰ੍ਹਾਂ ਉਹ ਆਪਣੇ ਪਹਿਲੀ ਫ਼ਿਲਮ ਤੋਂ ਪਹਿਲਾਂ ਸੀ।

SHOW MORE