HOME » Videos » Entertainment
Share whatsapp

ਗਾਇਕੀ ਤੋਂ ਅਦਾਕਾਰੀ ਵੱਲ ਆਉਣਾ ਬਹੁਤ ਪੁਰਾਣਾ ਟਰੈਂਡ: ਰੌਸ਼ਨ ਪ੍ਰਿੰਸ

Entertainment | 01:27 PM IST Feb 09, 2018

ਚੰਡੀਗੜ੍ਹ: ਆਉਣ ਵਾਲੀ ਪੰਜਾਬੀ ਫ਼ਿਲਮ 'ਲਾਵਾਂ ਫੇਰੇ' ਦੇ ਮੁੱਖ ਅਦਾਕਾਰ ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ ਤੇ ਕਰਮਜੀਤ ਅਨਮੋਲ ਅੱਜ ਚੰਡੀਗੜ੍ਹ ਪਹੁੰਚੇ ਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਇਸ ਮੌਕੇ ਉਹਨਾਂ ਨੇ ਆਪਣੀ ਨਵੀਂ ਫਿਲਮ ਬਾਰੇ ਬੋਲਦਿਆਂ ਕਿਹਾ ਕਿ ਇਹ ਫ਼ਿਲਮ ਹਰ ਪੰਜਾਬੀ ਨੂੰ ਪਸੰਦ ਆਵੇਗੀ ਕਿਉਂਕਿ ਇਹ ਹਰ ਪੰਜਾਬੀ ਪਰਿਵਾਰ ਦੀ ਕਹਾਣੀ ਹੈ ਤੇ ਇਹ ਫ਼ਿਲਮ ਸਾਰਿਆਂ ਨੂੰ ਹਸਾਵੇਗੀ।

ਵਿਸ਼ੇਸ਼ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਰੌਸ਼ਨ ਪ੍ਰਿੰਸ ਨੇ ਕਿਹਾ ਕਿ ਬਿਲਕੁੱਲ ਪੰਜਾਬੀ ਫ਼ਿਲਮਾਂ ਵਿੱਚ ਜੇ ਕਾਮੇਡੀ ਵਧੀਆ ਨਾ ਹੋਵੇ ਤਾਂ ਫਿਲਮ ਫਿੱਕੀ ਜਿਹੀ ਲੱਗਦੀ ਹੈ। ਉਹਨਾਂ ਕਿਹਾ ਕਿ ਲਾਵਾਂ ਫੇਰੇ ਫਿਲਮ ਲੋਕਾਂ ਨੂੰ ਹਸਾਉਣ ਵਿੱਚ ਬਿਲਕੁਲ ਕਾਮਯਾਬ ਹੋਵੇਗੀ। ਉਹਨਾਂ ਕਿਹਾ ਕਿ ਜੋ ਸਾਰੇ ਕਹਿੰਦੇ ਨੇ ਕਿ ਅੱਜ ਕੱਲ ਦੇ ਪੰਜਾਬੀ ਗਾਇਕ, ਗਾਇਕ ਬਣਨ ਤੋਂ ਬਾਅਦ ਅਦਾਕਾਰੀ ਵੱਲ ਚਲੇ ਜਾਂਦੇ ਹਨ ਉਹ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿਉਂਕਿ ਇਹ ਰਿਵਾਜ਼ ਸ਼ੁਰੂ ਤੋਂ ਹੀ ਚੱਲਦਾ ਆਇਆ ਹੈ। ਹੰਸ ਰਾਜ ਹੰਸ, ਸਤਵਿੰਦਰ ਬੁੱਗਾ, ਮੁਹੰਮਦ ਸਦੀਕ ਤੇ ਹੋਰ ਪੁਰਾਣੇ ਤੇ ਦਿੱਗਜ਼ ਗਾਇਕ, ਅਦਾਕਾਰ ਬਣੇ ਹਨ, ਸੋ ਇਹ ਕੋਈ ਅੱਜ ਕਲ ਦਾ ਟਰੈਂਡ ਨਹੀਂ ਹੈ ਸਗੋਂ ਇਹ ਸ਼ੁਰੂ ਤੋਂ ਹੁੰਦਾ ਆਇਆ ਹੈ। ਜਦੋਂ ਕਰਮਜੀਤ ਅਨਮੋਲ ਨੂੰ ਪੁੱਛਿਆ ਗਿਆ ਕਿ ਪੰਜਾਬੀ ਫ਼ਿਲਮਾਂ ਵਿੱਚ ਗੈਂਗਸਟਰਾਂ ਉੱਤੇ ਕਾਫੀ ਜ਼ੋਰ ਦਿੱਤਾ ਜਾ ਰਿਹਾ ਤਾਂ ਉਹਨਾਂ ਕਿਹਾ ਕਿ ਪੰਜਾਬੀ ਗਾਣਿਆਂ ਵਿੱਚ ਇਸ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਬਾਕੀ ਇਹ ਆਪਣੀ-ਆਪਣੀ ਸੋਚ 'ਤੇ ਵੀ ਨਿਰਭਰ ਕਰਦਾ ਹੈ ਕਿਉਂਕਿ ਅਸੀਂ ਕਦੀਂ ਵੀ ਉਹ ਚੀਜ਼ ਨਾ ਤਾਂ ਦਿਖਾਈ ਹੈ ਤੇ ਨਾ ਕੀਤੀ ਹੈ ਜੋ ਲੋਕਾਂ ਲਈ ਨੁਕਸਾਨਦੇਹ ਹੋਵੇ। ਇਸ ਮੌਕੇ ਫਿਲਮ ਦੀ ਮੁੱਖ ਅਦਾਕਾਰ ਰੁਬੀਨਾ ਬਾਜਵਾ ਨੇ ਕਿਹਾ ਕਿ ਉਹ ਇਸ ਇੰਡਸਟਰੀ ਵਿੱਚ ਨਵੀਂ ਹੈ ਤੇ ਹਾਲੇ ਉਹ ਬਹੁਤ ਕੁੱਝ ਸਿੱਖ ਰਹੀ ਤੇ ਅੱਗੇ ਜਾ ਕੇ ਵੀ ਬਹੁਤ ਕੁੱਝ ਸਿੱਖਣਾ ਹੈ। ਉਸਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਆਪਣਾ ਕੰਮ ਵਧੀਆ ਕਰਨ ਦੀ ਬਾਕੀ ਸਾਰਾ ਕੁੱਝ ਦਰਸ਼ਕਾਂ 'ਤੇ ਨਿਰਭਰ ਕਰਦਾ ਹੈ।

ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ ਤੇ ਕਰਮਜੀਤ ਅਨਮੋਲ ਚੰਡੀਗੜ੍ਹ ਦੇ ਐਲਾਂਤੇ ਮਾਲ ਵਿੱਚ ਮੈਕਸ ਫੈਸ਼ਨ ਦੇ ਸਟੋਰ ਵਿੱਚ ਨਵੀਂ ਐਕਸਕਲੂਸਿਵ ਸਪਰਿੰਗ ਕਲੈਕਸ਼ਨ ਨੂੰ ਵੀ ਲੌਂਚ ਕੀਤਾ।

SHOW MORE