HOME » Top Videos » Films
Share whatsapp

ਸਲਮਾਨ ਦੀ ਫਿਲਮ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਨਹੀਂ ਮਿਲੇ ਪੈਸੇ....

Films | 08:26 AM IST Nov 15, 2018

ਕਰੋੜਾਂ ਦੀ ਲਾਗਤ ਨਾਲ ਬਣ ਰਹੀ ਦਬੰਗ ਖ਼ਾਨ ਦੀ ਫ਼ਿਲਮ 'ਭਾਰਤ' ਚ ਹੈਲਪਰ ਦੇ ਤੌਰ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦਾ ਮਿਹਨਤਾਨਾ ਨਾ ਮਿਲਣ ਦੇ ਇਲਜ਼ਾਮ ਲਾਏ ਹਨ। ਇੰਨਾ ਹੀ ਨਹੀਂ ਦਿਹਾੜੀ ’ਤੇ ਕੰਮ ਕਰਨ ਵਾਲੇ ਇਹਨਾਂ ਲੋਕਾਂ ਨੂੰ ਠੇਕੇਦਾਰ ਵੱਲੋਂ ਦਿੱਤਾ 30 ਹਜ਼ਾਰ ਦਾ ਚੈੱਕ ਵੀ ਬਾਉਂਸ ਹੋ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਫ਼ਿਲਮ ਨਿਰਮਾਤਾ ਖ਼ਿਲਾਫ਼ ਪ੍ਰਦਰਸ਼ਨ ਕੀਤਾ।

ਦਰਅਸਲ ਫ਼ਿਲਮ ਦੀ ਸ਼ੂਟਿੰਗ ਲੁਧਿਆਣਾ ਤੋਂ 30 ਕਿੱਲੋਮੀਟਰ ਦੂਰ ਪੈਂਦੇ ਪਿੰਡ ਬੱਲੋਵਾਲ ਵਿੱਚ ਚੱਲ ਰਹੀ ਹੈ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਫ਼ਿਲਮ ਚ ਭਾਰੀ ਭੀੜ ਦੇ ਇੱਕ ਸ਼ਾਟ ਨੂੰ ਫਿਲਮਾਉਣ ਲਈ ਦਿਹਾੜੀ ਤੇ ਬੰਦੇ ਲਿਜਾਂਦੇ ਗਏ ਸੀ ਤੇ ਪ੍ਰਤੀ ਵਿਅਕਤੀ 350 ਰੁਪਏ ਦੇਣ ਦੀ ਗੱਲ ਕਹੀ ਗਈ ਸੀ ਤੇ ਕੁੱਲ ਰਕਮ 55 ਹਜ਼ਾਰ ਬਣਦੀ ਸੀ। ਜਿਸ ਤੇ ਠੇਕੇਦਾਰ ਨੇ 30 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਪਰ ਜਦੋਂ ਚੈੱਕ ਬੈਂਕ ਚ ਲਾਇਆ ਗਿਆ ਤਾਂ ਉਹ ਬਾਉਂਸ ਹੋ ਗਿਆ। ਪ੍ਰਦਰਸ਼ਨਕਾਰੀ ਹੁਣ ਪ੍ਰਸ਼ਾਸਨ ਤੋਂ ਇਨਸਾਫ਼ ਮੰਗ ਰਹੇ ਹਨ।

SHOW MORE