HOME » Top Videos » Films
Share whatsapp

ਹਿਮਾਂਸ਼ੀ ਖੁਰਾਣਾ ਨੇ ਆਉਂਦੇ ਹੀ ਵਿਖਾਇਆ ਸ਼ਹਿਨਾਜ਼ ਦਾ ਅਸਲੀ ਰੰਗ !

Films | 11:58 AM IST Nov 05, 2019

ਹਿਮਾਂਸ਼ੀ ਖੁਰਾਣਾ ਨੇ ਬਿਗ ਬੌਸ ਚ ਐਂਟਰੀ ਕਰਦਿਆਂ ਹੀ ਸ਼ਹਿਨਾਜ਼ ਗਿੱਲ ਦੇ ਸਾਰੇ ਭੇਦ ਖੋਲਣੇ ਸ਼ੁਰੂ ਕਰ ਦਿੱਤੇ।  ਸ਼ਹਿਨਾਜ਼ ਗਿੱਲ ਜੋ ਖੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਹਿੰਦੀ ਹੈ, ਨੇ ਸ਼ੋ ਵਿਚ ਆਪਣੀ ਕਿਊਟ ਇਮੇਜ ਨਾਲ ਸ਼ੋ ਵਿਚ ਖਾਸ ਪਹਿਚਾਣ ਬਣਾ ਲਈ ਸੀ, ਹਿਮਾਂਸ਼ੀ ਨੇ ਆਉਂਦੀਆਂ ਹੀ ਉਸਦੀ ਕਿਊਟ ਇਮੇਜ ਦਾ ਪਰਦਾ ਹੋਰਾਂ ਸਾਮ੍ਹਣੇ ਲਾਹ ਕੇ ਸੁੱਟ ਦਿੱਤਾ।  ਹਿਮਾਂਸ਼ੀ ਨੇ ਆਪਣੇ ਤੇ ਸ਼ਹਿਨਾਜ਼ ਵਿਚਾਲੇ ਹੋਏ ਵਿਵਾਦ ਬਾਰੇ ਜਦੋਂ ਸਾਥੀ ਖਿਡਾਰੀਆਂ ਨੂੰ ਦੱਸਿਆ ਤਾ ਉਨ੍ਹਾਂ ਨੂੰ ਵੀ ਇਸ ਗੱਲ ਤੇ ਵਿਸ਼ਵਾਸ ਨਾ ਹੋਇਆ ਕਿ ਜੋ ਹਿਮਾਂਸ਼ੀ ਬੱਚਿਆਂ ਵਾਂਗ ਹਰਕਤਾਂ ਕਰਕੇ ਸ਼ੋ 'ਚ ਸਭ ਦਾ ਦਿਲ ਜਿੱਤ ਰਹੀ ਹੈ ਦਰਅਸਲ ਉਹ ਇਕ ਦਿਖਾਵਾ ਹੈ।  ਹੁਣ ਹਿਮਾਂਸ਼ੀ ਦੇ ਦੋਸਤ ਵੀ ਉਸ ਦੇ ਖਿਲਾਫ ਹੋਣਾ ਸ਼ੁਰੂ ਹੋ ਗਏ ਹਨ।  ਵੀਡੀਓ 'ਚ ਅਸੀਮ ਤੇ ਸਿਧਾਰਤ ਸ਼ਹਿਨਾਜ਼ ਬਾਰੇ ਗੱਲ ਕਰਦੇ ਵੇਖੇ ਜਾ ਸਕਦੇ ਹਨ।

SHOW MORE