HOME » Top Videos » Films
Share whatsapp

ਸਿੱਧੂ ਮੂਸੇਵਾਲਾ ਨੇ ਨਹੀਂ ਮੰਨੀ ਮਾਂ ਦੀ ਗੱਲ, ਕੱਢਿਆ 'ਮਾਫ਼ੀਆ ਸਟਾਇਲ' ਗੀਤ

Films | 03:45 PM IST Apr 25, 2019

ਖੜਕੇ-ਦੜਕੇ ਵਾਲੇ ਗੀਤਾਂ ਨਾਲ ਮਸ਼ਹੂਰ ਹੋਏ ਸ਼ੁਭਦੀਪ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਦੀ ਗੱਲ ਵੀ ਨਹੀਂ ਮੰਨੀ। ਦਰਅਸਲ ਕੁੱਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲ ਦੀ ਸਰਪੰਚ ਮਾਂ ਚਰਨ ਕੌਰ ਨੇ ਲਿਖਤੀ ਰੂਪ 'ਚ ਇਹ ਭਰੋਸਾ ਦਿੱਤਾ ਸੀ ਕਿ ਸਿੱਧੂ ਹੁਣ ਭੜਕਾਊ ਗੀਤ ਨਹੀਂ ਗਾਏਗਾ ਪਰ ਸਿੱਧੂ ਨੇ ਬੁੱਧਵਾਰ ਆਪਣਾ ਨਵਾਂ ਗੀਤ 'ਮਾਫ਼ੀਆ ਸਟਾਈਲ' ਆਪਣੇ ਯੂ-ਟਿਊਬ ਅਕਾਊਟ ਤੋਂ ਪੋਸਟ ਕਰ ਦਿੱਤਾ, ਜਿਸ 'ਚ ਇੱਕ ਵਾਰ ਫੇਰ ਸਿੱਧੂ ਹਥਿਆਰਾਂ, ਗੋਲੀਆਂ, ਵੈਲੀਆਂ ਤੇ ਖੜਕੇ-ਦੜਕੇ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ ਅਤੇ ਮਾਫ਼ੀਆ ਸਟਾਈਲ 'ਚ ਵਿਆਹ ਕਰਨ ਦੀ ਗੱਲ ਕਹਿ ਰਹੇ ਹਨ...

ਇਸ ਗੀਤ 'ਚ ਸਿੱਧੂ ਨੇ ਪੀ.ਐੱਲ.ਆਰ. ਗੰਨ ਦਾ ਜ਼ਿਕਰ ਵੀ ਕੀਤਾ ਹੈ ਜੋ ਕਿ ਬੇਹੱਦ ਮਾਰੂ ਹਥਿਆਰ ਹੈ। ਜ਼ਿਕਰਯੋਗ ਹੈ ਕਿ ਪੰਡਿਤ ਰਾਓ ਧਰੇਨਵਰ ਨੇ ਸਿੱਧੂ ਮੂਸੇਵਾਲਾ ਅਤੇ ਉਸ ਦੀ ਸਰਪੰਚ ਮਾਂ ਵਿਰੁੱਧ ਡਾਇਰੈਕਟਰ ਪੰਚਾਇਤ ਵਿਭਾਗ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਭੜਕਾਊ ਗੀਤਾਂ 'ਤੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਬੀਡੀਪੀਓ ਮਾਨਸਾ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪੰਡਤ ਰਾਓ ਧਰੇਨਵਰ ਨੂੰ ਆਪਣੇ ਦਫ਼ਤਰ 'ਚ ਤਲਬ ਕੀਤਾ ਸੀ।

ਜਿੱਥੇ ਸਰਪੰਚ ਚਰਨ ਕੌਰ ਨੇ ਲਿਖਤੀ ਰੂਪ 'ਚ ਆਪਣੇ ਬੇਟੇ ਵੱਲੋਂ ਭੜਕਾਊ ਗਾਣੇ ਨਾ ਗਾਉਣ ਦਾ ਭਰੋਸਾ ਦਿੱਤਾ ਗਿਆ ਸੀ। ਬੇਸ਼ੱਕ ਗੀਤ-ਸੰਗੀਤ ਮਨੋਰੰਜਨ ਲਈ ਹੁੰਦੈ ਪਰ ਸਿੱਧੂ ਵੱਲੋਂ ਮੁੜ ਖੜਕੇ-ਦੜਕੇ ਵਾਲਾ ਗੀਤ ਗਾਏ ਜਾਣ 'ਤੇ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਸਿੱਧੂ ਨੂੰ ਆਪਣੀ ਮਾਂ ਦੇ ਲਿਖਤੀ ਬਿਆਨ ਦੀ ਕੋਈ ਪ੍ਰਵਾਹ ਨਹੀਂ। ਦੇਖੋ ਵੀਡੀਓ............

SHOW MORE