HOME » Top Videos » Films
Share whatsapp

ਮਨਮਰਜੀਆਂ ਨੂੰ ਲੈ ਕੇ ਵਿਵਾਦ, ਸਿੱਖ ਜਥੇਬੰਦੀਆਂ ਵਲੋਂ ਫਿਲਮ ਨੂੰ ਬੈਨ ਕਰਨ ਦੀ ਮੰਗ...

Films | 02:29 PM IST Sep 18, 2018

ਬਾਲੀਵੁੱਡ ਫਿਲਮ ਮਨਮਰਜ਼ੀਆਂ ਨੂੰ ਲੈ ਕੇ ਵਿਵਾਦ ਜਾਰੀ ਹੈ। ਫਿਲਮ 'ਚ ਸਿੱਖ ਜੋੜੇ ਦੀ ਭੂਮਿਕਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ। ਇਤਰਾਜ਼ ਜਤਾਉਂਦੇ ਹੋਏ ਸਿੱਖ ਜਥੇਬੰਦੀਆਂ ਫਿਲਮ ਨੂੰ ਬੈਨ ਕਰਨ ਦੀ ਮੰਗ ਉਠਾ ਰਹੀਆਂ ਹਨ।

ਡਾਇਰੈਕਟਰ ਅਨੁਰਾਗ ਕਸ਼ਯਪ ਵੱਲੋਂ ਡਾਇਰੈਕਟ ਕੀਤੀ ਮਨਮਰਜ਼ੀਆਂ 'ਚ ਅਭਿਸ਼ੇਕ ਬੱਚਨ, ਤਾਪਸੀ ਪੰਨੂ ਅਤੇ ਵਿੱਕੀ ਕੌਸ਼ਲ ਹਨ। ਮਨਮਰਜ਼ੀਆਂ ਦਾ ਜ਼ਿਆਦਾਤਰ ਸ਼ੂਟ ਅੰਮ੍ਰਿਤਸਰ 'ਚ ਹੋਇਆ ਹੈ। ਇਸਦੀ ਕਹਾਣੀ ਲਿਖਣ ਨੂੰ ਅੰਮ੍ਰਿਤਸਰ ਦੀ ਕੁੜੀ ਕਨਿਕਾ ਢਿੱਲੋਂ ਨੂੰ ਦੋ ਸਾਲ ਲੱਗੇ।

ਇੱਕ ਪਾਸੇ ਭਾਵੇਂ 'ਮਨਮਰਜ਼ੀਆਂ' ਵਿਵਾਦਾਂ 'ਚ ਹੈ ਪਰ ਦੂਜੇ ਪਾਸੇ ਦਰਸ਼ਕ ਮਨਮਰਜ਼ੀਆਂ ਨੂੰ ਬਹੁਤ ਪਸੰਦ ਕਰ ਰਹੇ ਹਨ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਹਰਪ੍ਰੀਤ ਸਿੰਘ ਨੇ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ।

 

SHOW MORE