HOME » Top Videos » Films
Share whatsapp

ਵੱਡਿਆਂ ਨੇ ਮੂੰਹ ਫੇਰਿਆ ਤਾਂ ਮਜ਼ਦੂਰ ਪਰਿਵਾਰ ਨੇ ਅਦਾਕਾਰ ਸਤੀਸ਼ ਕੌਲ ਨੂੰ ਸਾਂਭਿਆਂ...

Films | 04:16 PM IST Jan 03, 2019

ਫਿਲਮ ਇੰਡਸਟਰੀ ਦੇ ਜਗਤ ਗੁਰੂ ਤੇ ਫਿਲਮੀ ਅਦਾਕਾਰ ਸਤੀਸ਼ ਕੋਲ ਨਰਕ ਭਰੀ ਜ਼ਿੰਦਗੀ ਜੀਣ ਲਈ ਮਜ਼ਬੂਰ ਹਨ। ਬਿਮਾਰੀ ਦੇ ਚੱਲਦੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਨਾ ਰਹਿਣ ਲਈ ਆਪਣੀ ਛੱਤ ਹੈ ਤੇ ਨਾ ਹੀ ਬਿਮਾਰੀ ਦੇ ਇਲਾਜ ਲਈ ਦਵਾਈਆਂ ਹਨ। ਸਰਕਾਰ ਨੇ ਸਹਾਇਤਾ ਤਾਂ ਕੀ ਕਰਨੀ ਸੀ ਲੱਗੀ ਪੈਨਸ਼ਨ ਵੀ ਬੰਦ ਕਰ ਦਿੱਤੀ। ਉਸਦੀ ਹਾਲਤ ਇਹ ਹੈ ਕਿ ਅੱਜ ਉਹ ਆਪਣੇ ਫੈਨ ਦੇ ਘਰ ਰਹਿ ਰਹੇ ਹਨ। ਵੱਡੀ ਗੱਲ ਇਹ ਹੈ ਕਿ ਉਸਦੀ ਫੈਨ ਸੱਤਿਆ ਦੇਵੀ ਵੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਉਸਦਾ ਬੇਟਾ ਮਜ਼ਦੂਰੀ ਦਾ ਕੰਮ ਕਰਦਾ ਹੈ ਜਿਸਦੇ ਸਿਰ ਘਰ ਦਾ ਸਾਰਾ ਖਰਚਾ ਚਲਦਾ ਹੈ।

ਮੂੰਹ ਬੋਲੀ ਭੈਣ ਸੱਤਿਆ ਦੇਵੀ ਨੇ ਕਿਹਾ ਕਿ ਉਹ ਉਸਦੀ ਕਾਫੀ ਫੈਨ ਸੀ ਅਤੇ ਜਦੋਂ ਉਸਨੂੰ ਪਤਾ ਲੱਗਾ ਕਿ ਉਹ ਬਿਮਾਰੀ ਹੈ ਤਾਂ ਉਨ੍ਹਾਂ ਨੂੰ ਆਪਣੇ ਮਕਾਨ ਵਿੱਚ ਲੈ ਆਈ। ਜਿੱਥੇ ਉਹ ਉਨ੍ਹਾਂ ਦੀ ਦੇਖਭਾਲ ਕਰਦੀ ਹੈ। ਉਸਨੇ ਕਿਹਾ ਕਿ ਉਸਦਾ ਬੇਟਾ ਦਿਹਾੜੀ ਕਰਦਾ ਹੈ ਤੇ ਘਰ ਦਾ ਖਰਚਾ ਬੜੀ ਮੁਸ਼ਕਲ ਨਾਲ ਚਲਦਾ ਹੈ ਪਰ ਉਹ ਔਖੀ ਹਾਲਤਾਂ ਵਿੱਚ ਉਨ੍ਹਾਂ ਦੇ ਸੇਵਾ ਕਰੇਗੀ। ਉਨ੍ਹਾਂ ਨੇ ਸਰਕਾਰ ਤੇ ਫਿਲਮੀ ਅਦਾਕਾਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ।

SHOW MORE