HOME » Top Videos » World
Share whatsapp

ਨਵਾਂ ਪੈਰ ਮਿਲਣ 'ਤੇ ਹਸਪਤਾਲ ਵਿਚ ਹੀ ਨੱਚਣ ਲੱਗਾ ਅਫ਼ਗ਼ਾਨ ਬੱਚਾ

World | 04:49 PM IST May 09, 2019

ਅਫ਼ਗ਼ਾਨਿਸਤਾਨ ਵਿਚ ਜੰਗ ਵਾਲੇ ਮਾਹੌਲ ਵਿਚ ਨਿੱਤ ਜਾਨਾਂ ਜਾ ਰਹੀਆਂ ਹਨ। ਮਰਨ ਵਾਲਿਆਂ ਵਿਚ ਬੱਚੇ ਵੀ ਸ਼ਾਮਲ ਹਨ। ਅਤਿਵਾਦੀ ਕਾਰਵਾਈਆਂ ਵਿਚ ਹਰ ਸਾਲ ਹਜ਼ਾਰਾਂ ਬੱਚੇ ਅਪਾਹਜ ਹੋ ਜਾਂਦੇ ਹਨ। ਅਫ਼ਗ਼ਾਨਿਸਤਾਨ ਵਿਚ ਅਹਿਮਦ ਨਾਂ ਦਾ ਬੱਚਾ ਵੀ ਬੰਬ ਧਮਾਕੇ ਦਾ ਸ਼ਿਕਾਰ ਹੋਇਆ।

ਧਮਾਕੇ ਵਿਚ ਉਸ ਨੇ ਇਕ ਪੈਰ ਗਵਾ ਲਿਆ। ਇਸ ਪਿੱਛੋਂ ਉਹ ਨਾ ਦੂਜੇ ਬੱਚਿਆਂ ਨਾਲ ਖੇਡ ਸਕਦਾ ਸੀ ਤੇ ਨਾ ਸਕੂਲ ਜਾ ਸਕਦਾ ਸੀ। ਪਰ ਹੁਣ ਅਹਿਮਦ ਬੜਾ ਖ਼ੁਸ਼ ਹੈ। ਡਾਕਟਰਾਂ ਨੇ ਉਸ ਦਾ ਨਕਲੀ ਪੈਰ ਲਗਾ ਦਿੱਤਾ। ਜਦੋਂ ਡਾਕਟਰਾਂ ਨੇ ਉਸ ਨੂੰ ਤੁਰ ਕੇ ਵਿਖਾਉਣ ਲਈ ਆਖਿਆ ਤਾਂ ਉਹ ਹਸਪਤਾਲ ਵਿਚ ਹੀ ਭੰਗੜੇ ਪਾਉਣ ਲੱਗ ਗਿਆ। ਇਸ ਦਾ ਇਕ ਭਾਵੁਕ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਉਤੇ ਸ਼ੇਅਰ ਹੋ ਰਿਹਾ ਹੈ। ਜੋ ਹਰ ਕਿਸੇ ਦੇ ਦਿਲ ਨੂੰ ਝੰਜੋੜ ਰਿਹਾ ਹੈ। ਇਸ ਵੀਡੀਓ ਨੂੰ ਇੰਟਰਨੈਸ਼ਨਲ ਕਮੇਟੀ ਆਫ਼ ਰੈੱਡ ਕਰਾਸ ਨੇ ਆਰਥੋਪੈਡਿਕ ਸੈਂਟਰ ਵਿਚ ਬਣਾਇਆ ਹੈ।

SHOW MORE