HOME » Top Videos » World
Share whatsapp

ਪਾਕਿਸਤਾਨ ਦੇ ਕਰਾਚੀ ਵਿਚਲੇ ਚੀਨੀ ਦੂਤਘਰ 'ਤੇ ਗੋਲੀਬਾਰੀ, 25 ਮੌਤਾਂ

World | 02:02 PM IST Nov 23, 2018

ਪਾਕਿਸਤਾਨ ਦੇ ਕਰਾਚੀ ਸਥਿਤ ਚੀਨੀ ਦੂਤਘਰ ਨੇੜੇ ਜ਼ਬਰਦਸਤ ਗੋਲੀਬਾਰੀ ਜਾਰੀ ਹੈ। ਹੁਣ ਤੱਕ ਇਸ ਗੋਲੀਬਾਰੀ ਵਿਚ 25 ਮੌਤਾਂ ਤੇ ਵੱਡੀ ਗਿਣਤੀ ਜ਼ਖਮੀ ਲੋਕਾਂ ਦੀ ਖਬਰ ਹੈ। ਹਮਲੇ ਵਿਚ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਵੀ ਮਾਰੇ ਗਏ ਹਨ। ਸਥਾਨਕ ਨਿਊਜ਼ ਚੈਨਲ ਜੀਓ ਟੀਵੀ ਦਾ ਕਹਿਣਾ ਹੈ ਕਿ ਦੂਤਘਰ ਦੇ ਬਾਹਰ ਮੌਜੂਦ ਸੁਰੱਖਿਆ ਕਰਮੀਆਂ ਨੇ ਜਵਾਬੀ ਫਾਇਰਿੰਗ ਵੀ ਕੀਤੀ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਸਵੇਰੇ 9. 30 ਵਜੇ ਕੁਝ ਹਥਿਆਰਬੰਦਾਂ ਨੇ ਦੂਤਘਰ ਦੇ ਨੇੜੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।

ਇਹ ਲੋਕ ਦੂਤਘਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਸਥਾਨਕ ਲੋਕਾਂ ਨੇ ਦੱਸਿਆ ਕਿ ਦੂਤਘਰ ਦੇ ਕੋਲ ਧਮਾਕੇ ਦੀ ਆਵਾਜ਼ ਸੁਣੀ ਗਈ। ਹਾਲਾਂਕਿ ਉਹ ਕਿਸ ਕਿਸਮ ਦਾ ਸੀ, ਇਸ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਹੈ। ਐਂਬੂਲੈਂਸਾਂ ਨੂੰ ਲਾਸ਼ਾਂ ਤੇ ਜ਼ਖਮੀਆਂ ਨੂੰ ਲਿਆਂਦੇ ਵੇਖਿਆ ਗਿਆ। ਦੱਸ ਦਈਏ ਕਿ ਇਸ ਇਲਾਕੇ ਵਿਚ ਵੱਡੀ ਗਿਣਤੀ ਸੁਰੱਖਿਆ ਕਰਮੀ ਤਾਇਨਾਤ ਸਨ ਪਰ ਇਸ ਦੇ ਬਾਵਜੂਦ ਅੱਤਵਾਦੀਆਂ ਨੇ ਦੂਤਘਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

SHOW MORE