HOME » Videos » International
Share whatsapp

ਇੰਡੋਨੇਸ਼ੀਆ 'ਚ ਬੰਬ ਧਮਾਕੇ ਵਿੱਚ 2 ਲੋਕਾਂ ਨੇ ਆਪਣੇ ਆਪ ਨੂੰ ਉਡਾਇਆ

International | 06:46 PM IST May 14, 2018

ਇੰਡੋਨੇਸ਼ੀਆ ਦੇ ਦੂਜੇ ਵੱਡੇ ਸ਼ਹਿਰ ਸੁਰਾਬਾਇਆ ਸਥਿਤ ਪੁਲਿਸ ਹੈੱਡਕੁਆਰਟਰ ਵਿੱਚ ਮੋਟਰਸਾਈਕਲ ਤੇ ਆਏ ਦੋ ਅੱਤਵਾਦੀਆਂ ਨੇ ਸੋਮਵਾਰ ਨੂੰ ਬੰਬ ਧਮਾਕਾ ਕਰ ਆਪਣੇ ਆਪ ਨੂੰ ਉਡਾ ਲਿਆ ਜਿਸ ਵਿੱਚ ਅਧਿਕਾਰੀਆਂ ਸਮੇਤ ਘੱਟ ਤੋਂ ਘੱਟ 10 ਲੋਕ ਜ਼ਖਮੀ ਹੋ ਗਏ।

ਗੌਰਤਲਬ ਹੈ ਕਿ ਇੱਕ ਦਿਨ ਪਹਿਲਾਂ ਹੀ ਗਿਰਜਾਘਰਾਂ ਉੱਤੇ ਹੋਏ ਕਈ ਆਤਮਘਾਤੀ ਹਮਲਿਆਂ ਵਿੱਚ ਘੱਟ ਤੋਂ ਘੱਟ 14 ਲੋਕ ਮਾਰੇ ਗਏ ਸਨ ਤੇ ਕਈ ਲੋਕ ਜ਼ਖਮੀ ਹੋ ਗਏ ਸਨ। ਇਨ੍ਹਾਂ ਹਮਲਿਆਂ ਦੀ ਜ਼ਿੰਮੇਦਾਰੀ ਇਸਲਾਮਿਕ ਸਟੇਟ ਨੇ ਲਈ ਹੈ। ਈਸਟ ਜਾਵਾ ਪੁਲਿਸ ਦੇ ਬੁਲਾਰੇ ਫਰਾਂਸ ਬਾਰੂੰਗ ਮਨਗੇਰਾ ਨੇ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਦੇ ਹਵਾਲੇ ਤੋਂ ਦੱਸਿਆ ਕਿ ਸੁਰੱਖਿਆ ਜਾਂਚ ਚੌਕੀ ਉੱਤੇ ਇੱਕ ਬਾਈਕ ਨੂੰ ਰੋਕਿਆ ਗਿਆ ਜਿਸ ਤੇ ਇੱਕ ਪੁਰਸ਼ ਤੇ ਇੱਕ ਮਹਿਲਾ ਸਵਾਰ ਸਨ।

ਉਨ੍ਹਾਂ ਨੇ ਕਿਹਾ, 'ਮੋਟਰਸਾਈਕਲ ਉੱਤੇ ਦੋ ਲੋਕ ਸਵਾਰ ਸਨ, ਮਹਿਲਾ ਪਿੱਛੇ ਬੈਠੀ ਸੀ। ਜ਼ਖਮੀਆਂ ਵਿੱਚ 6 ਨਾਗਰਿਕ ਤੇ ਚਾਰ ਪੁਲਿਸ ਕਰਮੀ ਸ਼ਾਮਿਲ ਹਨ।' ਸੀਸੀਟੀਵੀ ਫੁਟੇਜ ਵਿੱਚ ਦਿੱਖ ਰਿਹਾ ਹੈ ਕਿ ਐਂਬੁੂਲੈਂਸ ਦੇ ਨਾਲ ਬੰਬ ਨਿਰੋਧਕ ਦਸਤਾ ਘਟਨਾ ਸਥਲ ਉੱਤੇ ਪਹੰਚਿਆ। ਹੈੱਡਕੁਆਰਟਰ ਦੇ ਸੁਰੱਖਿਆ ਗੇਟ ਉੱਤੇ ਤਬਾਹ ਹੋਇਆ ਮੋਟਰਸਾਈਕਲ ਦਿਖਾਈ ਦੇ ਰਿਹਾ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਦੋਦੋ ਨੇ ਜਕਰਾਤਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਇਹ ਕਾਇਰਾਨਾ, ਮੂਰਖਤਾਪੂਰਣ ਤੇ ਅਮਨੁੱਖੀ ਕੰਮ ਹੈ ਤੇ ਅੱਤਵਾਦ ਨੂੰ ਰੋਕਣ ਲਈ ਜ਼ਮੀਨੀ ਕਾਰਵਾਈ ਕਰਨ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

SHOW MORE