HOME » Videos » International
Share whatsapp

ਬਰਫ 'ਤੇ ਤਿਲਕ ਕੇ 20 ਫੁੱਟ ਹਵਾ ਵਿਚ ਉਡੀ BMW, ਫਿਰ ਵੇਖੋ ਕੀ ਹੋਇਆ.....

International | 03:49 PM IST Dec 26, 2018

ਸੋਸ਼ਲ ਮੀਡੀਆ ਉਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇਕ ਕਾਰ ਹਾਦਸੇ ਦਾ ਹੈ। ਵੀਡੀਓ ਸਲੋਵਾਕਿਆ ਦਾ ਹੈ। ਜਿਥੇ ਬਰਫੀਲੀ ਸਤ੍ਹਾ ਤੋਂ ਤਿਲਕ ਕੇ BMW ਕਾਰ 20 ਫੁੱਟ ਹਵਾ ਵਿਚ ਉਡ ਗਈ ਤੇ ਟਨਲ ਨਾਲ ਟਕਰਾ ਗਈ। ਐਡੇ ਵੱਡੇ ਹਾਦਸੇ ਦੇ ਬਾਵਜੂਦ ਡਰਾਇਵਰ ਖੁਸ਼ਕਿਸਮਤ ਰਿਹਾ ਤੇ ਉਸ ਦੀ ਜਾਨ ਬਚ ਗਈ।

ਹਾਲਾਂਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ BMW ਕਾਰ ਸੜਕ ਕੋਲ ਬਰਫੀਲੀ ਸਤ੍ਹਾ ਤੋ ਤਿਲਕ ਗਈ ਤੇ ਕਈ ਫੁੱਟ ਹਵਾ ਵਿਚ ਉਡਦੀ ਰਹੀ। ਆਖਰ ਟਨਲ ਨਾਲ ਟਕਰਾ ਗਈ। ਕਾਰ ਨੂੰ ਇਕ 44 ਵਿਅਕਤੀ ਚਲਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਨਸ਼ੇ ਵਿਚ ਨਹੀਂ ਸੀ। ਹੋ ਸਕਦਾ ਹੈ ਉਸ ਨੂੰ ਨੀਂਦ ਆ ਗਈ ਹੋਵੇ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

SHOW MORE