HOME » Top Videos » World
Share whatsapp

ਚਾਵਲਾ ਨੇ ਭਾਰਤੀ ਕਮਿਸ਼ਨਰ ਨੂੰ ਕਿਹਾ, ਅੰਦਰ ਖ਼ਾਲਿਸਤਾਨੀ ਬੈਠੇ ਹਨ, ਵਾਪਸ ਮੁੜ ਜਾਵੋ

World | 10:07 AM IST Nov 23, 2018

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੋਪਾਲ ਸਿੰਘ ਚਾਵਲਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਉਹ ਭਾਰਤੀ ਹਾਈ ਕਮਿਸ਼ਨਰ ਨੂੰ ਆਖ ਰਿਹਾ ਹੈ ਕਿ ਤੁਸੀਂ ਗੁਰਦੁਆਰੇ ਦੇ ਅੰਦਰ ਨਹੀਂ ਜਾ ਸਕਦੇ। ਅੰਦਰ ਖ਼ਾਲਿਸਤਾਨ ਮੂਵਮੈਂਟ ਕੇ ਬਹੁਤ ਸਾਰੇ ਲੜਕੇ ਹਨ। ਇਸ ਲਈ ਤੁਸੀਂ ਅੰਦਰ ਨਹੀਂ ਜਾ ਸਕਦੇ।

ਚਾਵਲਾ ਆਖ ਰਿਹਾ ਹੈ ਕਿ ‘ਹਮ ਆਪਕੋ ਅੰਦਰ ਨਹੀਂ ਜਾਣੇ ਦੇਂਗੇ, ਵਜ੍ਹਾ ਮੈਂ ਆਪਕੋ ਬਤਾਤਾ ਹੂੰ, ਏਕ ਤੋਂ ਆਗੇ ਇੰਡੀਅਨ ਹੈ, ਆਪ ਲੋਗੋਂ ਨੇ ਮਿਲਣਾ ਹੈ, ਬੇਸ਼ੱਕ ਆਪ ਬਾਹਰ ਮਿਲ ਲੋ, ਅੰਦਰ ਖ਼ਾਲਿਸਤਾਨ ਮੂਵਮੈਂਟ ਕੇ ਬਹੁਤ ਸਾਰੇ ਲੜਕੇ ਹੈਂ। ਨਿਊਜ਼ 18 ਵੱਲੋਂ ਇਸ ਬਾਰੇ ਚਾਵਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਰੋਕਿਆ ਹੈ ਤੇ ਅੱਗੇ ਵੀ ਰੋਕਣਗੇ। ਜੇ ਤਿੰਨ ਦਿਨ ਵਿਚ ਕੋਈ ਭਾਰਤੀ ਹਾਈ ਕਮਿਸ਼ਨਰ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਵਸ ਮਨਾਇਆ ਜਾ ਰਿਹਾ ਹੈ, ਇਸ ਲਈ ਗੁਰੂ ਘਰਾਂ ਵਿਚ ਖਾਲਿਸਤਾਨੀ ਵੀ ਮੌਜੂਦ ਹਨ। ਹਾਈ ਕਮਿਸ਼ਨਰ ਨਾਲ ਕੋਈ ਵੀ ਘਟਨਾ ਘਟ ਸਕਦੀ ਹੈ। ਇਸ ਲਈ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਨੂੰ ਰੋਕਿਆ ਗਿਆ ਹੈ।

ਗੁਰਦੁਆਰਿਆਂ ਵਿਚ ਖਾਲਿਸਤਾਨੀ ਹਨ, ਜੇ ਉਨ੍ਹਾਂ ਨੂੰ ਪਤਾ ਲੱਗ ਗਿਆ ਤਾਂ ਵਿਵਾਦ ਖੜ੍ਹਾ ਹੋ ਜਾਵੇਗਾ। ਭਾਰਤੀ ਹਾਈ ਕਮਿਸ਼ਨਰ ਦਾ ਕੌਣ ਜ਼ਿੰਮੇਵਾਰ ਹੈ, ਉਹ ਬਾਅਦ ਵਿਚ ਜਦੋਂ ਮਰਜ਼ੀ ਆਵੇ, ਪਰ ਇਸ ਪ੍ਰੋਗਰਾਮ ਵਿਚ ਨਾ ਹੀ ਆਵੇ। ਉਨ੍ਹਾਂ ਕਿਹਾ ਗੁਰਦੁਆਰੇ ਵਿਚ ਰੈਫਰੈਂਡਮ 2020 ਦੇ ਪੋਸਟਰ ਲੱਗੇ ਹਨ। ਪੋਸਟਰ ਸਾਡੇ ਵੱਲੋਂ ਨਹੀਂ ਲਗਾਏ ਗਏ। ਖ਼ਾਲਿਸਤਾਨ ਦੇ ਲੋਕ ਜੋ ਜਰਮਨੀ ਤੋਂ ਆਉਂਦੇ ਹਨ, ਉਹ ਲਗਾ ਕੇ ਗਏ ਹਨ।

 

SHOW MORE