HOME » Top Videos » World
Share whatsapp

ਪਾਕਿਸਤਾਨ ਵਿਚ ਭੁਚਾਲ ਕਾਰਨ ਤਬਾਹੀ ਦੀਆਂ ਤਸਵੀਰਾਂ ਆਈਆਂ ਸਾਹਮਣੇ

National | 05:41 PM IST Sep 24, 2019

ਉੱਤਰੀ ਭਾਰਤ ਵਿਚ ਭੂਚਾਲ ਦੇ ਤੇਜ਼ ਝਟਕੇ ਲੱਗੇ ਹਨ। ਭੂਚਾਲ ਦਾ ਕੇਂਦਰ ਪਾਕਿਸਤਾਨ ਦਾ ਰਾਵਲਪਿੰਡੀ ਦੱਸਿਆ ਜਾ ਰਿਹਾ ਹੈ। ਇਥੇ ਭੂਚਾਲ ਨੇ ਕਾਫੀ ਤਬਾਹੀ ਮਚਾਈ ਹੈ। ਇਸ ਦੀਆਂ ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਭੁਚਾਲ ਕਾਰਨ ਸੜਕਾਂ ਵਿਚ ਵੱਡੀਆਂ ਦਰਾਰਾਂ ਪੈ ਗਈਆਂ ਹਨ ਤੇ ਲੋਕ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਹਨ। ਜੰਮੂ ਕਸ਼ਮੀਰ ਵਿਚ ਵੀ ਕਾਫੀ ਝਟਕੇ ਲੱਗੇ ਹਨ।

ਪਾਕਿ 'ਚ ਭੂਚਾਲ ਦੀ ਤੀਬਰਤਾ 5.7 ਮਾਪੀ ਗਈ। ਇਸ ਦੇ ਨਾਲ ਹੀ ਭੂਚਾਲ ਦੇ ਝਟਕੇ ਜੰਮੂ-ਕਸ਼ਮੀਰ 'ਚ ਵੀ ਮਹਿਸੂਸ ਹੋਏ। ਫਿਲਹਾਲ ਇਸ ਨਾਲ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭਾਰਤ ਵਿਚ ਵੀ ਇਸ ਦਾ ਅਸਰ ਵੇਖਿਆ ਗਿਆ। ਚੰਡੀਗੜ੍ਹ ਵਿਚ ਸ਼ਾਮ 4:32 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਦਿੱਲੀ ਤੋਂ ਵੀ ਭੂਚਾਲ ਦੀਆਂ ਖ਼ਬਰਾਂ ਹਨ। ਪੰਜਾਬ ਦੇ ਗੁਰਦਾਸਪੁਰ, ਹੁਸ਼ਿਆਰਪੁਰ ਤੇ ਅੰਮ੍ਰਿਤਸਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਉਂਜ ਅਜੇ ਤੱਕ ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦਿੱਲੀ ਐਨਸੀਆਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਏ ਹਨ। ਚੰਡੀਗੜ੍ਹ 'ਚ ਭੂਚਾਲ ਦੇ ਝਟਕੇ ਕਾਫੀ ਦੇਰ ਤਕ ਮਹਿਸੂਸ ਕੀਤੇ ਗਏ। ਲਾਹੌਰ ਤੋਂ 173 ਕਿਮੀ ਦੂਰ ਭੂਚਾਲ ਦਾ ਕੇਂਦਰ ਰਿਹਾ। ਇਸ ਦੇ ਤੀਬਰਤਾ 5.9 ਮਾਪੀ ਗਈ ਹੈ।


SHOW MORE