HOME » Top Videos » World
Share whatsapp

ਇਨ੍ਹਾਂ ਦੋ ਗੋਰਿਆਂ ਦੀ ਹੋ ਰਹੀ ਹੈ ਬੱਲੇ-ਬੱਲੇ, ਇੱਕ ਨੇ ਦਸਤਾਰ ਬੰਨ੍ਹ ਕੇ ਬੋਲੀ ਪੰਜਾਬੀ ਦੂਜੇ ਨੇ ਸੁਣਾਇਆ ਜਪੁਜੀ ਸਾਹਿਬ

World | 06:40 PM IST Jan 09, 2019

ਅਕਸਰ ਅਸੀਂ ਸੋਚਦੇ ਹਾਂ ਕਿ ਸਾਡੀ ਭਾਸ਼ਾ ਪੰਜਾਬੀ, ਸਾਡਾ ਸੱਭਿਆਚਾਰ, ਸਾਡੀ ਗੁਰਬਾਣੀ ਸਿਰਫ਼ ਇੱਕ ਪੰਜਾਬੀ ਜਾਂ ਸਿੱਖ ਹੀ ਬੋਲ ਸਕਦਾ ਹੈ ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਸਾਰਿਆਂ ਦੀ ਅਜਿਹੀ ਸੋਚ ਬਦਲ ਕੇ ਰੱਖ ਦਿੱਤੀ ਹੈ। ਇਸ ਵੀਡੀਓ ਵਿੱਚ ਇੱਕ ਗੋਰਾ ਪੰਜਾਬੀ ਬੋਲਦਾ ਨਜ਼ਰ ਆ ਰਿਹਾ ਹੈ ਤੇ ਦੂਜਾ ਸ੍ਰੀ ਜਪੁ ਜੀ ਸਾਹਿਬ ਦਾ ਪਾਠ ਸੁਣਾਉਂਦਾ ਨਜ਼ਰ ਆ ਰਿਹਾ ਹੈ। ਜਿਹੜਾ ਗੋਰਾ ਪੰਜਾਬੀ ਬੋਲ ਰਿਹਾ ਹੈ ਉਸਨੇ ਆਪਣੇ ਸਿਰ 'ਤੇ ਦਸਤਾਰ ਵੀ ਸਜਾਈ ਹੋਈ ਹੈ। ਤੇ ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਜਿਸ ਵਿਚ ਇੱਕ ਗੋਰਾ ਜਾਪੁਜੀ ਸਾਹਿਬ ਦਾ ਪਾਠ ਪੂਰੀ ਸ਼ਰਧਾ ਭਾਵਨਾਂ ਦੇ ਨਾਲ ਕਰਦਾ ਹੋਇਆ ਨਜਰ ਆ ਰਿਹਾ ਹੈ ਤੇ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਆਪਣੀ ਮਾਤ ਭਾਸ਼ਾ ਅੰਗ੍ਰੇਜੀ ਹੋਣ ਦੇ ਬਾਵਜੂਦ ਵੀ ਇਹ ਗੋਰਾ ਪੰਜਾਬੀ ਵਿਚ ਗੁਰਬਾਣੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਚਾਰਨ ਕਰ ਰਿਹਾ ਹੈ |

ਇੱਕ ਵੀਡੀਓ ਵਿੱਚ ਜਿੱਥੇ ਦੁਕਾਨ ਤੇ ਗੋਰਾ ਪੱਗ ਬੰਨ ਕੇ ਪੰਜਾਬੀ ਗਾਹਕਾਂ ਨਾਲ ਪੰਜਾਬੀ ਵਿੱਚ ਗੱਲ ਕਰ ਰਿਹਾ ਹੈ, ਉਹ ਪੰਜਾਬ ਦੀ ਚੜ੍ਹਦੀਕਲਾ ਦੀ ਵੀ ਗੱਲ ਕਰ ਰਿਹਾ ਹੈ, ਤੁਸੀਂ ਵੀਡੀਓ ਵਿੱਚ ਸੁਣ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਵਾਹਿਗੁਰੂ ਮਿਹਰ ਕਰੇ ਕਹਿ ਰਿਹਾ ਹੈ। ਤੇ ਦੂਜਾ ਜਪੁ ਜੀ ਸਾਹਿਬ ਦਾ ਮੂਲ ਮੰਤਰ ਸੁਣਾ ਰਿਹਾ ਹੈ, ਇਨ੍ਹਾਂ ਦੋਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ।

SHOW MORE
corona virus btn
corona virus btn
Loading