HOME » Videos » World
Share whatsapp

ਪਾਬੰਦੀ ਸ਼ੁਦਾ SFJ ਦੇ ਸਮਰਥਨ 'ਚ ਹਾਰਡ ਕੌਰ! ਵੀਡੀਓ 'ਚ ਕੀਤਾ ਸਮਰਥਨ..

World | 01:15 PM IST Jul 18, 2019

ਪੰਜਾਬੀ ਸਿੰਗਰ ਹਾਰਡ ਕੌਰ ਇੱਕ ਵਾਰ ਫਿਰ ਵਿਵਾਦਾਂ ਚ ਘਿਰ ਗਈ ਹੈ। ਇਸ ਵਾਰ ਹਾਰਡ ਕੌਰ ਸੋਸ਼ਲ ਮੀਡੀਆ ਤੇ ਪਾਈ ਆਪਣੀ ਇੱਕ ਵੀਡੀਓ ਕਾਰਨ ਵਿਵਾਦਾਂ ਵਿੱਚ ਹੈ। ਹਾਰਡ ਕੌਰ ਇਸ ਵੀਡੀਓ ਵਿੱਚ ਭਾਰਤ ਵਿੱਚ ਪਾਬੰਦੀਸ਼ੁਦਾ ਵੱਖਵਾਦੀ ਜੱਥੇਬੰਦੀ ਸਿੱਖਸ ਫਾਰ ਜਸਟਿਸ ਦੇ ਇੱਕ ਕਾਰਕੁੰਨ ਨਾਲ ਨਜ਼ਰ ਆ ਰਹੀ ਹੈ ਅਤੇ ਵੱਖਵਾਦੀ ਮੁਹਿੰਮ ਰੈਫਰੈਂਡਮ 2020 ਦਾ ਸਮਰਥਨ ਕਰਦੀ ਵਿਖਾਈ ਦੇ ਰਹੀ ਹੈ। ਇਸ ਵੀਡੀਓ ਵਿੱਚ ਹਾਰਡਕੌਰ ਸਿਖਸ ਫਾਰ ਜਸਟਿਸ ਦੇ ਉਸ ਕਾਰਕੁੰਨ ਨਾਲ ਵਿਖਾਈ ਦੇ ਰਹੀ ਹੈ ਜਿਸਨੇ ਮੈਨਚੈਸਟਰ ਵਿੱਚ ਭਾਰਤ-ਨਿਊਜ਼ੀਲੈਂਡ ਮੈਚ ਦੌਰਾਨ ਵੱਖਵਾਦੀ ਮੁਹਿੰਮ ਰੈਫਰੈਂਡਮ 2020 ਦਾ ਨਾਅਰਾ ਦਿੰਦੇ ਹੋਏ ਵਿਘਨ ਪਾਇਆ ਸੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਅਤੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਖਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਲਈ ਹਾਰਡ ਕੌਰ ਖਿਲਾਫ ਐਫ.ਆਈ.ਆਰ. ਦਰਜ ਕੀਤੀ ਗਈ ਸੀ।

ਬਾਲੀਵੁੱਡ ਦੀ ਮਸ਼ਹੂਰ ਹਸਤੀ ਪੰਜਾਬੀ ਰੈਪਰ ਹਾਰਡ ਕੌਰ ਵੱਲੋਂ ਵੱਖਵਾਦੀ ਮੁਹਿੰਮ ਰੈਫਰੈਂਡਮ 2020 ਕੰਪੇਨ ਦਾ ਸਮਰਥਨ ਕੀਤਾ ਗਿਆ ਹੈ। ਲੰਘੇ ਮਹੀਨੇ ਦੇਸ਼ ਧ੍ਰੋਹ ਦਾ ਕੇਸ ਦਰਜ ਹੋਣ ਤੋਂ ਬਾਅਦ ਹਾਰਡ ਕੌਰ ਨੇ ਵੱਖਵਾਦੀ ਗਰੁੱਪ ਸਿੱਖਸ ਫਾਰ ਜਸਟਿਸ (ਐਸ ਐਫ ਜੇ) ਵੱਲੋਂ ਚਲਾਏ ਜਾ ਰਹੇ ਕੰਪੇਨ 'ਚ ਵੀਡੀੳ ਬਣਾ ਆਪਣੇ ਵਿਚਾਰ ਦਿੱਤੇ। ਤਿੰਨ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਹਾਰਡ ਕੌਰ ਨੇ ਵੀਡੀਓ ਬਣਾ ਕੇ ਵੱਖਵਾਦੀ ਮੁਹਿੰਮ ਦਾ ਸਮਰਥਨ ਕੀਤਾ।

ਹਾਰਡ ਕੌਰ ਨੂੰ ਉਸਦੇ ਇੰਸਟਾਗ੍ਰਾਮ ਪੋਸਟ ਵਿਚ ਵੱਖਵਾਦੀ ਮੁਹਿੰਮ ਟੀ-ਸ਼ਰਟ ਪਹਿਨੀ ਵੇਖਿਆ ਜਾ ਸਕਦਾ ਹੈ। ਪਿਛਲੇ ਮਹੀਨੇ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਅਤੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਲਈ ਹਾਰਡ ਕੌਰ ਖਿਲਾਫ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਹਫ਼ਤੇ ਐਸਐਫਜੇ 'ਤੇ ਪਾਬੰਦੀ ਲਗਾ ਦਿੱਤੀ ਸੀ।

SHOW MORE