HOME » Top Videos » World
Share whatsapp

ਇਮਰਾਨ ਖ਼ਾਨ ਨੇ ਵਿਖਾਈ ਖੁੱਲ੍ਹਦਿਲੀ, ਕਿਹਾ, ਜੰਗ ਦੀ ਗੱਲ ਹੀ ਨਾ ਕਰੋ, ਗੱਲਬਾਤ ਹਰ ਮਸਲੇ ਦਾ ਹੱਲ

World | 05:17 PM IST Nov 28, 2018

ਪਾਕਿਸਤਾਨ ਤੇ ਭਾਰਤ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਭਾਰਤ ਨੇ 26 ਨਵੰਬਰ ਤੇ ਪਾਕਿਸਤਾਨ ਨੇ ਅੱਜ 28 ਨਵੰਬਰ ਨੂੰ ਨਹੀਂ ਪੱਥਰ ਰੱਖ ਕੇ ਇਸ ਲਾਂਘੇ ਲਈ ਰਾਹ ਪੱਧਰਾ ਕਰ ਦਿੱਤਾ ਹੈ। ਭਾਰਤ ਵੱਲੋਂ ਕੀਤਾ ਗਿਆ ਨੀਂਹ ਪੱਥਰ ਸਮਾਗਮ ਜਿਥੇ ਸਿਆਸੀ ਖਹਿਬਾਜ਼ੀ ਕਾਰਨ ਚਰਚਾ ਵਿਚ ਰਿਹਾ, ਉਥੇ ਪਾਕਿਸਤਾਨੀ ਸਿਆਸਤਦਾਨਾਂ ਨੇ ਪਾਰਟੀਬਾਜ਼ੀ ਤੇ ਦੂਸ਼ਣਬਾਜ਼ੀ ਤੋਂ ਉਪਰ ਉਠ ਕੇ ਮਿਸਾਲ ਪੈਦਾ ਕਰ ਦਿੱਤੀ। ਪਾਕਿਸਤਾਨ ਵਿਚ ਨੀਂਹ ਪੱਥਰ ਤੇ ਬਾਅਦ ਮਹਿਮਾਨਾਂ ਨੂੰ ਸਟੇਜ ਤੋਂ ਬੋਲਣ ਦਾ ਮੌਕਾ ਦਿੱਤਾ ਗਿਆ।

ਇਸ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਗੁਆਂਢੀ ਭਾਰਤ ਦੀ ਨੁਕਤਾਚੀਨੀ ਕਰਨ ਦੀ ਥਾਂ ਨਿੱਜੀ ਮੁਫਾਦਾਂ ਤੋਂ ਉਪਰ ਉਠ ਕੇ ਦੋਸਤੀ ਦਾ ਹੱਥ ਅੱਗੇ ਵਧਾਉਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਕਿਹੜਾ ਮਸਲਾ ਗੱਲਬਾਤ ਨਾਲ ਹੱਲ ਨਹੀਂ ਹੋ ਸਕਦਾ। ਜਦੋਂ ਸਾਨੂੰ ਇਹ ਪਤਾ ਹੈ ਕਿ ਦੋਵਾਂ ਦੇਸ਼ਾਂ ਕੋਲ ਐਟਮੀ ਹਥਿਆਰ ਹਨ ਤਾਂ ਫਿਰ ਅਸੀਂ ਜੰਗ ਦੀਆਂ ਗੱਲਾਂ ਕਿਉਂ ਕਰਦੇ ਹਾਂ। ਜੰਗ ਤਾਂ ਹੋ ਹੀ ਨਹੀਂ ਸਕਦੀ, ਜੇ ਹੁੰਦੀ ਹੈ ਤਾਂ ਕੋਈ ਜਿੱਤ ਹੀ ਨਹੀਂ ਸਕਦਾ। ਉਨ੍ਹਾਂ ਨੇ ਕਿਹਾ ਕਿ ਉਹ ਦੋ ਦਿਨ ਤੋਂ ਵੇਖ ਰਹੇ ਹਨ ਕਿ ਪਾਕਿਸਤਾਨ ਦੇ ਲੋਕ ਸਿੱਧੂ ਨੂੰ ਕਿੰਨਾ ਪਿਆਰ ਦੇ ਰਹੇ ਹਨ। ਇਸ ਲਈ ਸਿੱਧੂ ਜੇਕਰ ਇਥੇ ਆ ਕੇ ਚੋਣ ਲੜ ਲੈਣ ਤਾਂ ਕਦੇ ਹਾਰ ਹੀ ਨਹੀਂ ਸਕਦੇ। ਖਾਨ ਨੇ ਆਪਣੀ ਗੁਆਂਢੀ ਦੇਸ਼ ਦੀ ਸ਼ਾਨ ਵਿਰੁੱਧ ਇਕ ਲਫ਼ਜ਼ ਵੀ ਨਾ ਬੋਲਿਆ। ਜਦੋਂ ਕਿ ਭਾਰਤ ਵਿਚ ਨੀਂਹ ਪੱਥਰ ਰੱਖਣ ਵੇਲੇ ਸਿਆਸਤਦਾਨਾਂ ਨੇ ਪਾਕਿਸਤਾਨ ਨੂੰ ਖ਼ੂਬ ਭੰਡਿਆ ਸੀ।

ਇਸ ਮਾਮਲੇ ਵਿਚ ਸਭ ਤੋਂ ਵੱਧ ਹੌਲ਼ਾਪਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਖਾਇਆ। ਕੈਪਟਨ ਨੇ ਜਿਥੇ ਪਾਕਿਸਤਾਨ ਸਰਕਾਰ ਦੇ ਸੱਦੇ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਸੀ, ਉਥੇ ਨੀਂਹ ਪੱਥਰ ਸਮਾਗਮ ਦੌਰਾਨ ਪਾਕਿਸਤਾਨ ਹਕੂਮਤ ਦਾ ਧੰਨਵਾਦ ਕਰਨ ਦੀ ਥਾਂ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ। ਕੈਪਟਨ ਇਹ ਵੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਸੀ ਪਰ ਉਹ ਮੰਨੇ ਨਹੀਂ।

ਦੱਸ ਦਈਏ ਕਿ ਪਾਕਿਸਤਾਨ ਵੱਲੋਂ 28 ਨਵੰਬਰ ਨੂੰ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਸਮਾਗਮ ਲਈ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤਾ ਗਿਆ ਸੀ। ਕੈਪਟਨ ਅਤੇ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਜਾਣ ਤੋਂ ਸਾਫ ਨਾਂਹ ਕਰ ਦਿੱਤੀ। ਸੁਸ਼ਮਾ ਨੇ ਆਪਣੀ ਥਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਹਰਦੀਪ ਸਿੰਘ ਪੁਰੀ ਨੂੰ ਪਾਕਿਸਤਾਨ ਭੇਜਿਆ। ਭਾਰਤ ਦੇ ਇਸ ਸੌੜੇਪਣ ਦੀ ਪਾਕਿਸਤਾਨ ਵਿਚ ਵੀ ਨੁਕਤਾਚੀਨੀ ਹੋ ਰਹੀ ਹੈ। ਪਾਕਿਸਤਾਨ ਪੁੱਜਦੇ ਹੀ ਸਿੱਧੂ ਨੂੰ ਸਥਾਨਕ ਮੀਡੀਆ ਨੇ ਸਵਾਲ ਕਰ ਦਿੱਤਾ ਕਿ ਇਹ ਮਾਮਲਾ ਭਾਰਤੀ ਸਿੱਖਾਂ ਦਾ ਹੈ ਅਤੇ ਪਾਕਿਸਤਾਨ ਇਸ ਬਾਰੇ ਖੁੱਲ੍ਹਦਿਲੀ ਅਤੇ ਭਾਰਤ ਆਕੜ ਦਿਖਾ ਰਿਹਾ ਹੈ।

SHOW MORE