ਇਸ ਸਿੰਘ ਨੂੰ ਬਰਤਾਨੀਆ ’ਚ ਬਿਲ ਗੇਟਸ ਕਹਿੰਦੇ, ਹੈਰਾਨਕੁਨ ਕਾਰਨਾਮੇ
World | 06:27 PM IST Feb 07, 2019
ਇਸ ਸਿੰਘ ਨੂੰ ਬਰਤਾਨੀਆ ’ਚ ਬਿਲ ਗੇਟਸ ਕਹਿੰਦੇ, ਕਾਰਨਾਮੇ ਹੈਰਾਨਕੁਨ ਕਹਿੰਦੇ ਨੇ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਹਰ ਇਨਸਾਨ ਸ਼ੌਕ ਪੂਰਾ ਕਰਨ ਲਈ ਪੂਰੀ ਵਾਹ ਲਗਾਉਂਦੈ ਪਰ ਅਸੀਂ ਜਿਸ ਸ਼ੌਕ ਦੀ ਗੱਲ ਕਰ ਰਹੇ ਹਾਂ ਇਸ ਬਾਰੇ ਸੁਣਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਰਤਾਨੀਆ ਵਿੱਚ ਬਿਲ ਗੇਟਸ ਦੇ ਨਾਂਅ ਨਾਲ ਜਾਣੇ ਜਾਂਦੇ ਰੂਬੇਨ ਸਿੰਘ ਦੀ।
ਰੂਬੇਨ ਸਿੰਘ ਨੂੰ ਬਿਲਗੇਟਸ ਦੇ ਨਾਂਅ ਨਾਲ ਜਾਣਿਆ ਵੀ ਕਿਉਂ ਨਾ ਜਾਵੇ। ਗੱਡੀਆਂ ਰੱਖਣ ਦੇ ਸ਼ੌਕੀਨ ਸਿੰਘ ਨੇ ਇਕ ਨਹੀਂ ਦੋ ਨਹੀਂ ਤਿੰਨ ਨਹੀਂ ਇਕੱਠੀਆਂ 6 ਰੋਲਸ ਰਾਇਸ ਖਰੀਦੀਆਂ ਹਨ। ਜੇਕਰ ਇਕ ਗੱਡੀ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 50 ਕਰੋੜ ਰੁਪਏ ਬਣਦੀ ਹੈ। ਹੋਰ ਵੀ ਖਾਸ ਗੱਲ ਦੱਸ ਦਈਏ ਕਿ 6 ਗੱਡੀਆਂ ਦੀ ਡਿਲੀਵਰੀ ਦੇਣ ਕੰਪਨੀ ਦੇ ਸੀਈਉ ਪਹੁੰਚੇ ਤੇ 6 ਗੱਡੀਆਂ ਮਿਲਾਕੇ ਰੂਬੇਨ ਸਿੰਘ ਕੋਲ 20 ਰੋਲਸ ਰਾਇਸ ਗੱਡੀਆਂ ਹੋ ਚੁੱਕੀਆਂ ਹਨ।
ਰੂਬੇਨ ਸਿੰਘ ਨੂੰ ਬਰਤਾਨੀਆਂ ਵਿੱਚ ਸਿੱਖ ਭਾਈਚਾਰੇ ਦਾ ਮਾਣ ਨਾਲ ਸਿਰ ਉੱਚਾ ਕਰ ਦਿੱਤਾ ਹੈ। ਰੂਬੇਨ ਸਿੰਘ ਪਿਛਲੇ ਸਾਲ ਸੋਸ਼ਲ ਮੀਡੀਆ ਤੇ ਕਾਫੀ ਛਾਏ ਸਨ। ਦਰਅਸਲ ਰੂਬੇਨ ਸਿੰਘ ਨੇ ਲਗਾਤਾਰ 7 ਦਿਨ ਵੱਖ-ਵੱਖ ਗੱਡੀਆਂ ਨਾਲ ਆਪਣੀ ਪੱਗ ਦੀ ਮੈਚਿੰਗ ਕਰਕੇ ਰੋਲਸ ਰਾਇਸ ਦੀ ਸਵਾਰੀ ਕੀਤੀ ਸੀ ਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਰਿਲ ਹੋਈਆਂ ਸਨ।
-
ਸਿੱਧੂ ਨੂੰ ਉਡੀਕਦੇ ਇਮਰਾਨ ਦੀ ਵੀਡੀਓ ਆਈ ਸਾਹਮਣੇ, ਕਿਹਾ- 'ਹਮਾਰਾ ਓ ਸਿੱਧੂ ਕਿਧਰ ਹੈ...'
-
VIDEO-ਸਿੱਧੂ ਨੇ ਇਮਰਾਨ ਨੂੰ ਕਿਹਾ- ਬੱਸ ਹੁਣ ਮੇਰਾ ਇਹ ਸੁਪਨਾ ਪੂਰਾ ਕਰ ਦਿਓ...ਮੈਂ...
-
ਕਰਤਾਰਪੁਰ ਲਾਂਘਾ: ਸਿੱਧੂ ਦੀ ਜੱਫੀ ਦਾ ਇਮਰਾਨ ਖਾਨ ਨੇ ਦਿੱਤਾ ਇਹ ਜਵਾਬ, ਦੇਖੋ ਵੀਡੀਓ
-
ਪਾਕਿਸਤਾਨ ਵਾਲੇ ਪਾਸੇ ਵੀ ਹੋਇਆ ਲਾਂਘੇ ਦਾ ਉਦਘਾਟਨ, ਇਮਰਾਨ ਦੀ ਸਿੱਧੂ ਨੂੰ ਜੱਫ਼ੀ...
-
ਖੁੱਲ ਗਿਆ ਕਰਤਾਰਪੁਰ ਲਾਂਘਾ, ਪਾਕਿਸਤਾਨ ਦੇ ਪੀਐੱਮ ਇਮਰਾਨ ਖਾਨ ਦੀ ਆਈ ਵੀਡੀਓ
-
ਕਰਤਾਰਪੁਰ ਲਾਂਘੇ ਲਈ ਪਾਸਪੋਰਟ ਨਹੀਂ ਜ਼ਰੂਰੀ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਬਿਆਨ