HOME » Top Videos » World
Share whatsapp

ਆਪਣੇ ਹੀ ਪੀਐੱਮ ਦੇ ਫੈਸਲੇ ਦੇ ਉਲਟ ਹੋਈ ਪਾਕਿਸਾਨੀ ਸੈਨਾ, ਕਰਤਾਰਪੁਰ ਲਾਂਘੇ 'ਤੇ ਐਲਾਨ

World | 11:21 AM IST Nov 07, 2019

ਦੇਸ਼ ਦੀ ਰਾਜਨੀਤੀ ਵਿੱਚ ਸ਼ਰੇਆਮ ਦਖਲਅੰਦਾਜੀ ਕਰਨ ਵਾਲੀ ਪਾਕਿਸਤਾਨ ਸੈਨਾ ਦਾ ਵੱਡਾ ਬਿਆਨ ਆਇਆ ਹੈ। ਪਾਕਿਸਾਤਨੀ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਹੈ ਕਿ ਸ਼ਰਧਾਲੂਆਂ ਦੀ ਐਂਟਰੀ ਪਾਸਪੋਰਟ ਦੀ ਜਰੀਏ ਹੋਵੇਗੀ।

ਮੇਜਰ ਜਨਰਲ ਆਸਿਫ ਗਫੂਰ ਕਿਹਾ ਕਿ ਪਾਸਪੋਰਟ ਜਰੀਏ ਪਾਕਿਸਾਤਨ ਵਿੱਚ ਐਂਟਰੀ ਹੋਣਾ ਹੀ ਕਾਨੂੰਨੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਲਾਂਘੇ ਤੋਂ ਇੱਕ ਇੰਚ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਬਕਾਇਦਾ ਕੋਰੀਡੋਰ ਦੇ ਬਾਹਰ ਤੋਂ ਫੈਂਸਿਕ ਕੀਤੀ ਜਾਵੇਗੀ ਤੇ ਉਹ ਨਤਮਤਕ ਹੋ ਕੇ ਵਾਪਸ ਆਪਣੇ ਦੇਸ਼ ਚਲੇ ਜਾਣਗੇ।

ਜ਼ਿਕਰਯੋਗ ਹੈ ਕਿ ਇਮਰਾਨ ਖਾਨ ਨੇ ਕਰਤਾਰਪੁਲ ਲਾਂਘੇ ਲਈ ਪਾਸਪੋਰਟ ਨੂੰ ਗੈਰ-ਜ਼ਰੂਰੀ ਦੱਸਿਆ ਸੀ। ਇਸ ਐਲਾਨ ਨੂੰ ਅਮਲੀਜਾਮਾ ਪਾਉਣ ਲਈ ਭਾਰਤ ਸਰਕਾਰ ਵੀ ਪਾਕਿਸਤਾਨ ਤੋਂ ਲਿਖਤ 'ਚ ਮੰਗ ਕਰ ਰਿਹਾ ਸੀ।

SHOW MORE