HOME » Videos » International
Share whatsapp

ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦਾ 35 ਫੀਸਦੀ ਕੰਮ ਮੁਕੰਮਲ ਕੀਤਾ, ਭਾਰਤ ਪੱਛੜਿਆ

International | 09:27 PM IST Jan 15, 2019

ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ 35 ਫੀਸਦੀ ਕੰਮ ਮੁਕੰਮਲ ਕਰ ਲਿਆ ਹੈ ਜਦ ਕਿ ਭਾਰਤੀ ਸਿਆਸਤਦਾਨ ਅਜੇ ਇਸ ਲਾਂਘੇ ਦਾ ਸਿਆਸੀ ਲਾਹਾ ਲੈਣ ਵਿਚ ਉਲਝੇ ਹੋਏ ਹਨ। ਭਾਰਤ ਸਰਕਾਰ ਅਜੇ ਇਸ ਲਾਂਘੇ ਲਈ ਜ਼ਮੀਨ ਵੀ ਪ੍ਰਾਪਤ ਨਹੀਂ ਕਰ ਸਕੀ। ਪਰ ਪਾਕਿਸਤਾਨ ਇਸ ਪਾਸੇ ਕਾਫੀ ਸਰਗਰਮੀ ਵਿਖਾ ਰਿਹਾ ਹੈ। ਹਾਲਾਂਕਿ ਪਾਕਿਸਤਾਨ ਦੀ ਸਰਗਰਮੀ ਵੇਖ ਭਾਰਤੀ ਸਰਕਾਰ ਇਸ ਪਾਸੇ ਵੱਡੇ ਦਾਅਵੇ ਕਰ ਰਹੀ ਹੈ।

ਪਾਕਿਸਤਾਨ ਦੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਇਮਰਾਨ ਖ਼ਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਨੂਰ ਉਲ ਹੱਕ ਕਾਦਰੀ ਨੇ ਦੱਸਿਆ ਕਿ ਪਹਿਲੇ ਗੇੜ ਦਾ 35 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ 31 ਅਗਸਤ ਤੱਕ ਪਹਿਲਾ ਗੇੜ ਪੂਰਾ ਹੋਣ ਦੀ ਆਸ ਹੈ ਅਤੇ ਨਵੰਬਰ 2019 ਤੱਕ ਗਲਿਆਰਾ ਪੂਰੀ ਤਰ੍ਹਾਂ ਤਿਆਰ ਕਰ ਲਿਆ ਜਾਵੇਗਾ। ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਪਾਕਿਸਤਾਨ ਨੇ ਇੱਕ ਕਿਲੋਮੀਟਰ ਸੜਕ ਵੀ ਉਸਾਰ ਦਿੱਤੀ ਹੈ। ਪਾਕਿ ਨੇ ਗਲਿਆਰੇ ਲਈ ਸਾਢੇ ਕੁ ਚਾਰ ਕਿਲੋਮੀਟਰ ਸੜਕ ਬਣਾਉਣੀ ਹੈ, ਜਦਕਿ ਭਾਰਤ ਨੂੰ ਮੁਸ਼ਕਿਲ ਨਾਲ ਇੱਕ ਕਿਲੋਮੀਟਰ। ਪਰ ਭਾਰਤ ਵਿੱਚ ਹਾਲੇ ਜ਼ਮੀਨੀ ਪੱਧਰ 'ਤੇ ਵੀ ਕੁਝ ਨਹੀਂ ਹੋਇਆ। ਹਾਲੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਚਿੱਠੀ-ਪੱਤਰੀ ਚੱਲ ਰਹੀ ਹੈ। ਇਸ ਰਾਵੀ ਦਰਿਆਨ 'ਤੇ 800 ਮੀਟਰ ਲੰਮਾ ਪੁਲ ਬਣਾਇਆ ਜਾਵੇਗਾ। ਗੁਰਦੁਆਰੇ ਦੇ ਪਿਛਲੇ ਪਾਸੇ ਹੋਟਲ ਵੀ ਬਣਨਗੇ। ਗੁਰਦੁਆਰੇ ਦੇ ਖੱਬੇ ਪਾਸੇ ਬਾਰਡਰ ਟਰਮੀਨਲ ਕੰਪਲੈਕਸ ਬਣੇਗਾ, ਜਿਸ ਵਿੱਚ ਇਮੀਗ੍ਰੇਸ਼ਨ ਤੇ ਮੈਡੀਕਲ ਆਦਿ ਸੁਵਿਧਾਵਾਂ ਹੋਣਗੀਆਂ।

ਉੱਧਰ, ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਆਸ ਜਤਾਈ ਹੈ ਕਿ ਕਰਤਾਰਪੁਰ ਲਾਂਘੇ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਵੀ ਕਿਹਾ ਕਿ ਕੁਝ ਪ੍ਰਵਾਨਗੀਆਂ ਕਰਕੇ ਕੰਮ ਰੁਕਿਆ ਹੋਇਆ ਹੈ, ਕੇਂਦਰ ਵੱਲੋਂ ਮਨਜ਼ੂਰੀ ਮਿਲਣ ਮਗਰੋਂ ਛੇਤੀ ਹੀ ਕੰਮ ਮੁਕੰਮਲ ਹੋ ਜਾਵੇਗਾ।

SHOW MORE