HOME » Top Videos » World
Share whatsapp

ਵਿਦੇਸ਼ ਜਾਣ ਲਈ 2 ਨੰਬਰ ਦਾ ਰਾਹ ਅਪਣਾਉਣ ਵਾਲਿਆਂ ਲਈ ਸਬਕ ਹੈ ਇਹ ਵੀਡੀਓ

World | 05:45 PM IST Jan 04, 2019

ਅਮਰੀਕਾ ਤੇ ਕੈਨੇਡਾ ਸਮੇਤ ਹੋਰ ਵਿਕਸਤ ਦੇਸ਼ਾਂ ਵਿਚ ਜਾਣ ਲ਼ਈ ਅੱਜ ਨੌਜਵਾਨ ਕਿਸ ਹੱਦ ਤੱਕ ਜਾ ਸਕਦੇ ਹਨ, ਇਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਏਜੰਟਾਂ ਵੱਲੋਂ ਨੌਜਵਾਨਾਂ ਨੂੰ ਗੱਦਿਆਂ ਵਿਚ ਪੈਕ ਕਰ ਕੇ ਵਿਦੇਸ਼ ਭੇਜਿਆ ਜਾ ਰਿਹਾ ਸੀ। ਪਰ ਪੁਲਿਸ ਨੂੰ ਇਸ ਦੀ ਸੂਹ ਮਿਲ ਗਈ। ਪੁਲਿਸ ਨੇ ਜਦੋਂ ਗੱਦਿਆਂ ਨੂੰ ਖੋਲਿਆ ਤਾਂ ਸਭ ਦੇ ਹੋਸ਼ ਉਡ ਗਏ।

ਹਰੇਕ ਗੱਦੇ ਵਿਚ ਇਕ-ਇਕ ਨੌਜਵਾਨ ਨੂੰ ਪੈਕ ਕੀਤਾ ਹੋਇਆ ਸੀ। ਉਪਰੋਂ ਵੇਖਣ ਉਤੇ ਅਜਿਹਾ ਬਿਲਕੁਲ ਨਹੀਂ ਲੱਗਦਾ ਸੀ ਕਿ ਉਨ੍ਹਾਂ ਵਿਚ ਕੋਈ ਇਨਸਾਨ ਹੋਵੇਗਾ ਪਰ ਜਦੋਂ ਪੁਲਿਸ ਨੇ ਇਨ੍ਹਾਂ ਨੂੰ ਖੋਲਿਆ ਤਾਂ ਹੋਸ਼ ਉਡ ਗਏ। ਇਸ ਵੀਡੀਓ ਨੇ ਇਹ ਦੱਸ ਦਿੱਤਾ ਹੈ ਕਿ 2 ਨੰਬਰ ਵਿਚ ਬਾਹਰ ਜਾਣਾ ਕੋਈ ਸੌਖਾ ਕੰਮ ਨਹੀਂ ਹੈ ਬਲਕਿ ਮੌਤ ਦੇ ਮੂੰਹ ਵਿਚ ਜਾਣ ਦੇ ਬਰਾਬਰ ਹੈ। ਏਜੰਟਾਂ ਵੱਲੋਂ ਅਜਿਹੇ ਨੌਜਵਾਨਾਂ ਨੂੰ ਸਰਹੱਦ ਟਪਾਉਣ ਦੀਆਂ ਨਿੱਤ ਕੋਸ਼ਿਸ਼ਾਂ ਹੁੰਦੀਆਂ ਹਨ, ਇਨ੍ਹਾਂ ਨੌਜਵਾਨਾਂ ਦੀ ਕਿਸਮਤ ਉਨੀ ਚੰਗੀ ਨਹੀਂ ਸੀ। ਇਸ ਤਰ੍ਹਾਂ 2 ਨੰਬਰ ਜਾਂ ਗੈਰਕਾਨੂੰਨੀ ਤਰੀਕੇ ਨਾਲ ਬਾਹਰ ਜਾਣ ਦੇ ਚਾਹਵਾਨ ਫਿਰ 10-12 ਸਾਲਾਂ ਲਈ ਜੇਲ੍ਹਾਂ ਵਿਚ ਸੜਦੇ ਹਨ। ਜੋ ਸਫਲ ਹੁੰਦੇ ਹਨ, ਉਹ ਵੀ ਲੁਕ-ਲੁਕ ਕੇ ਕੰਮ ਕਰਦੇ ਹਨ।

SHOW MORE