facebook live ਕਰਕੇ 40 ਜਾਣਿਆਂ ਨੂੰ ਗੋਲੀਆਂ ਨਾਲ ਭੁੰਨਿਆਂ, live ਵੀਡੀਓ ਆਈ ਸਾਹਮਣੇ
World | 12:12 PM IST Mar 15, 2019
ਨਿਊਜੀਲੈਂਡ ਦੇ ਕ੍ਰਾਈਸਟਚਰਚ ਦੀ ਦੋ ਮਸਜਿਦਾਂ ਵਿੱਚ ਗੋਲੀਬਾਰੀ ਕਾਰਨ ਘੱਟੋ-ਘੱਟ 40 ਲੋਕਾਂ ਦੀ ਮੌਤ ਤੇ 27 ਲੋਕਾ ਜਖਮੀ ਹੋ ਗਏ ਹਨ। ਨਿਊਜ਼ੀਲੈਂਡ ਦੀ ਵੈੱਬਸਾਈਡ ਨੇ ਆਪਣੀ ਇੱਕ ਰਿਪੋਰਟ ਵਿੱਚ ਮੌਤਾਂ ਦੀ ਸੰਖਿਆ ਦੀ ਪੁਸ਼ਟੀ ਕੀਤੀ ਹੈ।
ਨਿਊਜ਼ੀਲੈਂਡ ਪੁਲਿਸ ਮੁਤਾਬਿਕ ਹਮਲਾਵਰ ਆਸਟ੍ਰੇਲੀਆਈ ਨੌਜਵਾਨ ਬ੍ਰੇਂਟਨ ਟੈਰੇਂਟ ਸੀ। ਉਸਨੇ ਮਸਜਿਦ ਵਿੱਚ ਵੜਣ ਤੋਂ ਪਹਿਲਾਂ ਹੀ ਫੇਸਬੁੱਕ ਉੱਤੇ ਲਾਈਵ ਸਟ੍ਰੀਮਿੰਗ ਸ਼ੁਰੂ ਕਰ ਦਿੱਤੀ ਸੀ। ਸੋਸ਼ਲ਼ ਮੀਡੀਆ ਉੱਤੇ ਵਾਇਰਲ ਹੋ ਰਹੇ ਫੁਟੇਜ ਵਿੱਚ ਹਮਲਾਵਰ ਨੇ ਮਸਜਿਦ ਦੇ ਅੰਦਰ ਵੜ ਕੇ ਲੋਕਾਂ ਉੱਤੇ ਗੋਲੀਆਂ ਬਰਸਾ ਰਿਹਾ ਹੈ।
ਹਲਾਂਕਿ ਘਟਨਾ ਦੇ ਬਆਦ ਫੇਸਬੁੱਕ ਅਤੇ ਟਵਿੱਟਰ ਨੇ ਇਹ ਵੀਡੀਓ ਬਲਾਕ ਕਰ ਦਿੱਤੀ ਹੈ। ਗੋਲੀਬਾਰੀ ਦੇ ਬਆਦ ਹਮਲਾਵਰ ਨੇ ਵਾਪਸ ਆਪਣੀ ਕਾਰ ਵਿੱਚ ਬੈਠ ਕੇ ਬੰਦੂਕ ਨਾਲ ਲੋਕਾਂ ਨੂੰ ਆਸਾਨੀ ਤੋਂ ਮਾਰਨ ਦੇ ਬਾਰੇ ਵੀ ਗੱਲ ਕੀਤੀ। ਰਿਪੋਰਟਸ ਮੁਤਾਬਿਕ 28 ਸਾਲ ਦੇ ਬ੍ਰੇਂਟਨ ਨੇ ਆਪਣੇ ਖਤਰਨਾਕ ਮਨਸੂਬੇ ਵਾਲਾ 37 ਪੰਨਿਆਂ ਦਾ ਇੱਕ ਮੈਨੀਫੇਸਟੋ ਵੀ ਲਿਖਿਆ ਸੀ।
(DISCLAIMER: ਇਹ ਵੀਡੀਓ ਤੁਹਾਨੂੰ ਪ੍ਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ।)
-
ਪਾਕਿਸਤਾਨ 'ਚ ਦਰਦਨਾਕ ਸੜਕ ਹਾਦਸਾ, ਬੱਸ ਅਤੇ ਟੈਂਕਰ ਦੀ ਟੱਕਰ 'ਚ 20 ਦੀ ਮੌਤ
-
ਦੋ ਖਾਲਿਸਤਾਨੀ ਅਤਿਵਾਦੀਆਂ ਨੂੰ 'ਨੋ ਫਲਾਈ ਲਿਸਟ' ਤੋਂ ਹਟਾਉਣ ਦੀ ਪਟੀਸ਼ਨ ਖਾਰਜ
-
50 ਹਜ਼ਾਰ ਰੁਪਏ 'ਚ ਵਿਕ ਰਿਹੈ ਮੁਰਗੀ ਦਾ ਆਂਡਾ! ਜਾਣੋ ਕੀ ਹੈ ਖਾਸੀਅਤ...
-
ਗ੍ਰੀਨ ਅਮਰੀਕਾ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ, ਇਲੈਕਟ੍ਰਿਕ ਕਾਰਾਂ 'ਤੇ ਮਿਲੇਗੀ ਛੋਟ
-
Pakistan: ਇਨ੍ਹਾਂ ਕੈਦੀਆਂ ਨੂੰ ਭਗਵਦ ਗੀਤਾ ਤੇ ਬਾਈਬਲ ਯਾਦ ਕਰਨ 'ਤੇ ਮਿਲੇਗੀ ਛੋਟ
-
ਪਤਨੀ ਨਾਲ ਰੋਮਾਂਸ ਕਰਦਾ ਬੇਕਾਬੂ ਹੋਇਆ ਸਖਸ਼, ਬੈੱਡਰੂਮ ਤੋਂ ਸਿੱਧਾ ਪੁੱਜਿਆ ਹਸਪਤਾਲ