HOME » Top Videos » World
Share whatsapp

ਇਮਰਾਨ ਖਾਨ ਦਾ ਸੱਦਾ, ਪੁਲਵਾਮਾ ਨਾਲ ਜੁੜੇ ਮਸਲੇ ਦਾ ਬੈਠ ਕੇ ਕੱਢੀਏ ਹੱਲ

World | 04:31 PM IST Feb 27, 2019

ਭਾਰਤ ਤੇ ਪਾਕਿਸਤਾਨ ਵਿਚ ਵਧ ਰਹੇ ਤਣਾਅ ਵਿਚਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਖਿਆ ਹੈ ਕਿ ਉਨ੍ਹਾਂ ਦਾ ਮੁਲਕ ਨਹੀਂ ਚਾਹੁੰਦਾ ਕਿ ਅੱਤਵਾਦੀਆਂ ਲਈ ਉਨ੍ਹਾਂ ਦੀ ਜ਼ਮੀਨ ਦਾ ਇਸਤੇਮਾਲ ਹੋਵੇ। ਉਨ੍ਹਾਂ ਕਿਹਾ ਕਿ ਮੈਂ ਭਾਰਤ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਅਕਲ ਤੇ ਭਰੋਸੇ ਤੋਂ ਕੰਮ ਲਈਏ। ਦੁਨੀਆਂ ਵਿਚ ਇਸ ਤੋਂ ਪਹਿਲਾਂ ਜੋ ਵੀ ਜੰਗ ਹੋਈ,  ਇਸ ਦਾ ਪਤਾ ਨਹੀਂ ਲੱਗਿਆ ਕਿ ਇਹ ਖਤਮ ਕਦੋਂ ਹੋਈ। ਉਨ੍ਹਾਂ ਕਿਹਾ ਕਿ ਪਹਿਲਾ ਵਿਸ਼ਵ ਯੁੱਧ 6 ਸਾਲ ਚਲਿਆ। ਦੂਜੇ ਵਿਚ ਹਿਟਲਰ ਰੂਸ ਨੂੰ ਜਿੱਤਣਾ ਚਾਹੁੰਦਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਵਾਰ ਆਨ ਟੇਰਰ ਵਿਚ ਅਮਰੀਕਾ ਅਫਗਾਨਿਸਤਾਨ ਵਿਚ 17 ਸਾਲ ਫਸਿਆ ਰਿਹਾ।

ਜੇਕਰ ਜੰਗ ਸ਼ੁਰੂ ਹੁੰਦੀ ਹੈ ਤਾਂ ਇਹ ਮੇਰੇ ਤੇ ਮੋਦੀ ਦੇ ਕੰਟਰੋਲ ਵਿਚ ਨਹੀਂ ਰਹਿ ਜਾਵੇਗਾ। ਅਸੀਂ ਮੋਦੀ ਨੂੰ ਸੱਦਾ ਦਿੱਤਾ ਹੈ ਕਿ ਉਹ ਆਵੇ ਤੇ ਪੁਲਵਾਮਾ ਹਮਲੇ ਦਾ ਹੱਲ ਮਿਲ ਬੈਠ ਕੇ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਵਿਚ ਹੋਏ ਜਾਨੀ ਨੁਕਸਾਨ ਦਾ ਦਰਦ ਉਹ ਸਮਝਾ ਹੈ। ਉਸ ਨੂੰ ਪਤਾ ਹੈ ਕਿ ਭਾਰਤ ਇਸ ਹਮਲੇ ਤੋਂ ਬਾਅਦ ਕਿਸ ਦਰਦ ਵਾਲੀ ਸਥਿਤੀ ਵਿਚੋਂ ਲੰਘ ਰਿਹਾ ਹੈ। ਪਿਛਲੇ 10 ਸਾਲਾਂ ਵਿਚ ਮੈਂ ਕਈ ਹਸਪਤਾਲਾਂ ਵਿਚ ਗਿਆ ਹਾਂ। ਬੰਬ ਧਮਾਕੇ ਦੇ ਸ਼ਿਕਾਰ ਲੋਕਾਂ ਨੂੰ ਵੇਖਿਆ ਹੈ। ਮੈਨੂੰ ਪਤਾ ਹੈ ਕਿ ਮਰਨ ਵਾਲਿਆਂ ਦੇ ਪਰਿਵਾਰ ਨਾਲ ਕੀ ਹੁੰਦਾ ਹੈ।

SHOW MORE